Apr 28, 2025 2:57 PM - The Canadian Press
ਵਿਅਕਤੀ ਨੂੰ ਜ਼ਖਮੀ ਕਰਨ ਦੇ ਦੋਸ਼ ਵਿਚ 6 ਨਬਾਲਗ ਹਿਰਾਸਤ ਵਿਚ
ਐਡਮਿੰਟਨ ਪੁਲਿਸ ਨੇ ਇਕ ਵਿਅਕਤੀ ਨੂੰ ਜ਼ਖਮੀ ਕਰਨ ਦੇ ਦੋਸ਼ ਵਿਚ 6 ਟੀਨਏਜਰਜ਼ ਨੂੰ ਹਿਰਾਸਤ ਵਿਚ ਲਿਆ ਹੈ। ਔਫੀਸਰਜ਼ ਮੁਤਾਬਕ ਪਿਛਲੇ ਹਫਤੇ ਇਸ ਗਰੁੱਪ ਨੇ 2SLGBTQ+ ਸੋਸ਼ਲ ਮੀਡੀਆ ਐਪ ਗ੍ਰਿੰਡਰ ਰਾਹੀਂ ਪੀੜਤ ਨਾਲ ਸੰਪਰਕ ਕੀਤਾ।
ਉਨ੍ਹਾਂ ਨੇ 27 ਮਾਰਚ ਨੂੰ ਉਸ ਨੂੰ ਕੈਲਡਰ ਇਲਾਕੇ ਵਿਚ ਮਿਲਣ ਲਈ ਬੁਲਾਇਆ। ਇੱਥੇ ਉਸ ਨੂੰ ਤਿੱਖੀਆਂ ਚੀਜ਼ਾਂ ਨਾਲ ਜ਼ਖਮੀ ਕੀਤਾ, ਉਸ ਦਾ ਸਮਾਨ ਚੋਰੀ ਕਰਕੇ ਉਸ ਨੂੰ ਸੁੱਟ ਗਏ। ਪੁਲਿਸ ਨੂੰ ਇੱਥੇ ਹੋਏ ਇਸ ਹਮਲੇ ਬਾਰੇ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੂੰ ਇਕ ਪਾਰਕ਼ਡ ਵਾਹਨ ਨੁਕਸਾਨਿਆ ਮਿਲਿਆ।
ਪੁਲਿਸ ਨੇ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ। ਜਾਂਚ ਰਿਸਪੌਂਸ ਟੀਮ ਦੀ ਮਦਦ ਨਾਲ ਪਤਾ ਲੱਗਾ ਕਿ ਇਹ ਨੌਜਵਾਨ ਲੋਕਾਂ ਨੂੰ ਝਾਂਸੇ ਵਿਚ ਲੈ ਕੇ ਲੁੱਟਦੇ ਹਨ। ਉਨ੍ਹਾਂ ਨੇ 17-18 ਅਪ੍ਰੈਲ ਨੂੰ ਕਈ ਘਰਾਂ ਵਿਚ ਛਾਪੇ ਮਾਰ ਕੇ 15 ਤੋਂ 16 ਸਾਲ ਦੇ 6 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ।
ਉਨ੍ਹਾਂ ਨੂੰ ਲੁੱਟ-ਖੋਹ, ਹਮਲਾ ਕਰਨ ਅਤੇ $5,000 ਤੋਂ ਵੱਧ ਦਾ ਨੁਕਸਾਨ ਕਰਨ ਵਾਲੀ ਸ਼ਰਾਰਤ ਕਰਨ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ।