May 2, 2025 7:50 PM - The Canadian Press
ਕੈਨੇਡਾ ਦੀ ਵਰਲਡ ਜੂਨੀਅਰ ਹਾਕੀ ਟੀਮ ਦੇ ਸਾਬਕਾ ਪੰਜ ਖਿਡਾਰੀਆਂ ਨਾਲ ਸਬੰਧਤ ਜਿਨਸੀ ਹਮਲੇ ਦੇ ਮਾਮਲੇ ਵਿਚ ਅੱਜ ਪੀੜਤ ਲੜਕੀ ਵਲੋਂ ਗਵਾਹੀ ਦਿੱਤੀ ਗਈ। ਉਸ ਨੇ ਕਿਹਾ ਕਿ ਡਾਂਸ ਫਲੋਰ 'ਤੇ ਜਦੋਂ ਉਹ ਮਨੋਰੰਜਨ ਕਰ ਰਹੀ ਸੀ ਤਾਂ ਇਨ੍ਹਾਂ ਲੋਕਾਂ ਵਿਚ ਉਸ ਨੇ ਫਸਿਆ ਹੋਇਆ ਮਹਿਸੂਸ ਕੀਤਾ ਅਤੇ ਕੋਈ ਵੀ ਕਿਤੇ ਵੀ ਉਸ ਦੇ ਹੱਥ ਲਗਾ ਰਿਹਾ ਸੀ।
ਈ. ਐਮ. ਜੋ ਕਿ ਕਾਲਪਨਿਕ ਨਾਮ ਹੈ ਨੇ ਕਿਹਾ ਕਿ ਕਿਉਂਕਿ ਉਹ ਬਹੁਤ ਨਸ਼ੇ ਵਿਚ ਸੀ ਇਸ ਲਈ ਉਨ੍ਹਾਂ ਦੇ ਨਾਲ ਚਲਦੀ ਗਈ। ਪੀੜਤਾ ਨੇ ਕਿਹਾ ਕਿ ਬਾਹਰੋਂ ਮੈਨੂੰ ਲੱਗ ਰਿਹਾ ਸੀ ਕਿ ਮੈਂ ਸਹਿਮਤ ਹਾਂ ਪਰ ਅੰਦਰੋਂ ਮੈਨੂੰ ਅਜੀਬ ਲੱਗ ਰਿਹਾ ਸੀ।
ਉਥੇ ਹੀ, ਕੋਰਟ ਵਿਚ ਵਾਸ਼ਿੰਗਟਨ ਕੈਪੀਟਲਸ ਵਲੋਂ ਮੌਜੂਦਾ ਸਮੇਂ ਖੇਡਦੇ ਟੇਲਰ ਰੈਡੀਸ਼ ਦਾ ਬਿਆਨ ਵੀ ਪੜ੍ਹਿਆ ਗਿਆ, ਜੋ 2018 ਵਿਚ ਟੀਮ ਦਾ ਮੈਂਬਰ ਸੀ, ਉਸ ਨੇ ਕਿਹਾ ਕਿ ਉਸ ਨੇ 19 ਜੂਨ ਦੇ ਵੱਡੇ ਤੜਕੇ ਆਪਣੇ ਉਸ ਸਮੇਂ ਦੇ ਟੀਮ ਸਾਥੀ ਮਾਈਕਲ ਮੈਕਲੋਡ ਨੂੰ ਇੱਕ ਲੜਕੀ ਨਾਲ ਬਿਸਤਰ 'ਤੇ ਚਾਦਰ ਦੇ ਅੰਦਰ ਲੇਟੇ ਹੋਇਆ ਦੇਖਿਆ ਸੀ ਪਰ ਉਸ ਨੂੰ ਇਹ ਨਹੀਂ ਪਤਾ ਕਿ ਇਸ ਨੇ ਕੱਪੜੇ ਪਾਏ ਸੀ ਜਾਂ ਨਹੀਂ ਪਰ ਉਹ ਠੀਕ ਲੱਗ ਰਹੀ ਸੀ। ਇਸ ਕੇਸ ਵਿਚ ਮੈਕਲੋਡ ਸਮੇਤ ਕਾਰਟਰ ਹਾਰਟ, ਅਲੈਕਸ ਫੋਰਮੈਂਟਨ, ਡਿਲਨ ਡੂਬੇ ਅਤੇ ਕੈਲ ਫੁੱਟ ਵਿਚੋਂ ਕਿਸੇ ਨੇ ਵੀ ਹੁਣ ਤੱਕ ਦੋਸ਼ ਸਵੀਕਾਰ ਨਹੀਂ ਕੀਤੇ ਹਨ।