May 2, 2025 6:32 PM - The Canadian Press
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਦਿਨ ਕਿਹਾ ਕਿ ਫਿਲਹਾਲ ਉਹ ਸੂਬੇ ਦੀ ਪੈਨਸ਼ਨ ਯੋਜਨਾ ਬਾਰੇ ਕੋਈ ਵਿਚਾਰ ਨਹੀਂ ਕਰ ਰਹੀ ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਲੋਕ ਇਸ ਲਈ ਇਛੁੱਕ ਹਨ। ਇਸ ਦਾ ਕਾਰਨ ਇਸ ਯੋਜਨਾ ਸਬੰਧੀ ਪੂਰੀ ਜਾਣਕਾਰੀ ਨਾ ਹੋਣਾ ਅਤੇ ਇਸ ਸਬੰਧੀ ਸਹੀ ਪ੍ਰਚਾਰ ਨਹੀਂ ਹੋ ਸਕਿਆ।
ਦਸੰਬਰ ਵਿਚ ਕੈਨੇਡੀਅਨ ਔਫੀਸ਼ੀਅਲਜ਼ ਵਲੋਂ ਦੱਸਿਆ ਗਿਆ ਕਿ ਜਿੰਨਾ ਸੂਬਾ ਸਰਕਾਰ ਨੇ ਕੈਨੇਡਾ ਪੈਨਸ਼ਨ ਵਿਚੋਂ ਬਾਹਰ ਹੋਣ 'ਤੇ ਮਿਲਣ ਵਾਲੀ ਰਕਮ ਦਾ ਅੰਦਾਜ਼ਾ ਲਾਇਆ ਸੀ, ਉਸ ਤੋਂ ਬਹੁਤ ਘੱਟ ਸੂਬੇ ਦਾ ਹਿੱਸਾ ਬਣਦਾ ਹੈ। ਸੂਬਾ ਸਰਕਾਰ ਨੇ 2023 ਵਿਚ ਕੈਨੇਡਾ ਪੈਨਸ਼ਨ ਪਲੈਨ ਵਿਚੋਂ ਐਲਬਰਟਾ ਨੂੰ ਬਾਹਰ ਕੱਢਣ ਦਾ ਵਿਚਾਰ ਪੇਸ਼ ਕੀਤਾ ਸੀ।