May 2, 2025 7:06 PM - The Canadian Press
ਅਰਜਨਟੀਨਾ ਅਤੇ ਚਿਲੀ ਦੇ ਦੱਖਣੀ ਸਮੁੰਦਰੀ ਇਲਾਕੇ ਵਿਚ ਸ਼ੁੱਕਰਵਾਰ ਨੂੰ 7.4 ਤੀਬਰਤਾ ਦਾ ਭੂਚਾਲ ਆਇਆ, ਜਿਸ ਮਗਰੋਂ ਚਿਲੀ ਦੇ ਅਧਿਕਾਰੀਆਂ ਨੇ ਸੁਨਾਮੀ ਦੇ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਨੇੜਲੇ ਇਲਾਕੇ ਖਾਲੀ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ। ਭੂਚਾਲ ਦਾ ਕੇਂਦਰ ਅਰਜਨਟੀਨਾ ਦੇ ਸ਼ੁਆਇਆ ਸ਼ਹਿਰ ਤੋਂ 219 ਕਿਲੋਮੀਟਰ ਦੂਰ ਸਮੁੰਦਰ ਦੀ 10 ਕਿਲੋਮੀਟਰ ਡੂੰਘਾਈ ਵਿਚ ਸੀ। ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
ਇਸ ਤੋਂ ਪਹਿਲਾਂ 1 ਮਈ ਨੂੰ ਵੀ ਅਰਜਨਟੀਨਾ ਵਿਚ 5.8 ਤੀਬਰਤਾ ਦਾ ਭੂਚਾਲ ਆਇਆ ਸੀ। ਅਰਜਨਟੀਨਾ ਸਰਕਾਰ ਨੇ ਕਿਹਾ ਕਿ ਅੱਜ ਆਇਆ ਭੂਚਾਲ ਮੁੱਖ ਤੌਰ 'ਤੇ ਉਸ਼ੁਆਇਆ ਸ਼ਹਿਰ ਵਿਚ ਮਹਿਸੂਸ ਕੀਤਾ ਗਿਆ ਅਤੇ ਕੁਝ ਹੱਦ ਤੱਕ ਪੂਰੇ ਸੂਬੇ ਦੇ ਸ਼ਹਿਰਾਂ ਵਿਚ ਇਸ ਦੇ ਝਟਕੇ ਲੱਗੇ।