May 2, 2025 7:34 PM - Connect Newsroom
ਵੈਨਕੂਵਰ ਮੈਰਾਥਨ ਵਿਚ ਹਿੱਸਾ ਲੈਣ ਵਾਲੇ ਦੌੜਾਕਾਂ ਲਈ ਟ੍ਰਾਂਸਲਿੰਕ-ਐਕਸਟਰਾ ਸਕਾਈ ਟਰੇਨ ਅਤੇ ਹੋਰ ਆਵਾਜਾਈ ਸੁਵਿਧਾ ਵਧਾ ਰਹੀ ਹੈ। ਟਰਾਂਸਪੋਰਟੇਸ਼ਨ ਅਥਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਬੀਐਮਓ ਵੈਨਕੂਵਰ ਮੈਰਾਥਨ ਵਿਚ ਦੁਨੀਆ ਭਰ ਦੇ ਦੌੜਾਕ ਫੁਲ ਮੈਰਾਥਨ, ਹਾਫ ਮੈਰਾਥਨ ਅਤੇ 8 ਕਿਲੋਮੀਟਰ ਦੌੜ ਅਤੇ ਬੱਚਿਆਂ ਦੀ ਦੌੜ ਵਿਚ ਸ਼ਾਮਲ ਆਉਣ ਲਈ ਆਉਂਦੇ ਹਨ।
ਏਜੰਸੀ ਨੇ ਕਿਹਾ ਕਿ ਇਸ ਈਵੈਂਟ ਲਈ ਕਵੀਨ ਐਲਿਜ਼ਾਬੈਥ ਪਾਰਕ ਵਿਚ ਸ਼ੁਰੂਆਤੀ ਬਿੰਦੂ ਤੱਕ ਪਹੁੰਚਣ ਵਾਸਤੇ ਬੱਸਾਂ ਲਗਾ ਦਿੱਤੀਆਂ ਗਈਆਂ ਹਨ, ਸਮੁੰਦਰੀ ਬੱਸ ਆਮ ਨਾਲੋਂ ਦੋ ਘੰਟੇ ਪਹਿਲਾਂ ਚੱਲੇਗੀ ਅਤੇ ਨਾਲ ਹੀ ਵਾਧੂ ਸਕਾਈ ਟਰੇਨ ਚਲਾਈਆਂ ਜਾ ਰਹੀਆਂ ਹਨ।
ਗੌਰਤਲਬ ਹੈ ਕਿ ਕਵੀਨ ਐਲਿਜ਼ਾਬੈਥ ਪਾਰਕ ਦੇ ਸ਼ੁਰੂਆਤੀ ਬਿੰਦੂ ਤੋਂ 42.2 ਕਿਲੋਮੀਟਰ ਦਾ ਮੈਰਾਥਨ ਰੂਟ ਵੈਨਕੂਵਰ ਦੇ ਕੁਝ ਸਭ ਤੋਂ ਮਸ਼ਹੂਰ ਇਲਾਕਿਆਂ ਵਿਚੋਂ ਲੰਘੇਗਾ, ਜਿਨ੍ਹਾਂ ਵਿਚ ਦੱਖਣੀ ਵੈਨਕੂਵਰ, ਡਨਬਾਰ, ਯੂਬੀਸੀ, ਕਿਟਸੀਲਾਨੋ, ਇੰਗਲਿਸ਼ ਬੇ ਦੇ ਹਿੱਸੇ ਅਤੇ ਫਾਈਨਲ ਸਟੈਨਲੀ ਪਾਰਕ ਸ਼ਾਮਲ ਹਨ।