May 2, 2025 4:00 PM - The Canadian Press
ਬੀ. ਸੀ. ਦੇ ਫੋਰਟ ਸੇਂਟ ਜੌਨ ਵਿਚ ਲੱਗੀ ਜੰਗਲੀ ਅੱਗ ਲੱਗਣ ਕਾਰਨ ਵੀਰਵਾਰ ਸ਼ਾਮ ਕੁਝ ਘਰਾਂ ਨੂੰ ਖਾਲੀ ਕਰਵਾਇਆ ਗਿਆ। ਸ਼ਾਮ ਕਰੀਬ 6 ਵਜੇ ਫਾਇਰ ਫਾਈਟਰਜ਼ ਅੱਗ ਕਾਬੂ ਕਰਨ ਵਿਚ ਲੱਗੇ ਸਨ। ਦੱਸਿਆ ਜਾ ਰਿਹਾ ਹੈ ਕਿ ਸਿਟੀ ਦੇ ਨੌਰਦਰਨ ਇਲਾਕੇ ਵਿਚ ਪੈਂਦੇ ਫਿਸ਼ ਕ੍ਰੀਕ ਕਮਿਊਨਿਟੀ ਫੋਰੈਸਟ ਵਿਚ ਅੱਗ ਬਲ ਰਹੀ ਹੈ।
ਬੀ.ਸੀ. ਵਾਈਲਡਫਾਇਰ ਸਰਵਿਸ ਵੈੱਬਸਾਈਟ ਮੁਤਾਬਕ ਸ਼ਾਮ 7.30 ਵਜੇ ਤੱਕ ਅੱਗ ਬੇਕਾਬੂ ਸੀ ਅਤੇ ਇਹ 0.56 ਵਰਗ ਕਿਲੋਮੀਟਰ ਦੇ ਇਲ਼ਾਕੇ ਵਿਚ ਫੈਲੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਇਨਸਾਨਾਂ ਦੀ ਗਲਤੀ ਕਾਰਨ ਇੱਥੇ ਅੱਗ ਮਚੀ ਹੈ। ਫੋਰਟ ਸੇਂਟ ਜੌਨ, ਟੇਲਰ ਅਤੇ ਚਾਰਲੀ ਲੇਕ ਦੇ ਕਰੂ ਸਣੇ 12 ਫਾਇਰ ਫਾਈਟਰਜ਼, 2 ਹੈਲੀਕਾਪਟਰ ਅਤੇ ਏਅਰਟੈਂਕਰਜ਼ ਇੱਥੇ ਭੇਜੇ ਗਏ।
ਬੀ. ਸੀ. ਦੀ ਐਮਰਜੈਂਸੀ ਪ੍ਰਬੰਧਨ ਮੰਤਰੀ ਨੇ ਕਿਹਾ ਕਿ ਉਸ ਨੂੰ ਫੋਰਟ ਸੇਂਟ ਜੌਨ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਇਸ ਅੱਗ ਸਬੰਧੀ ਜਾਣਕਾਰੀ ਮਿਲੀ ਹੈ। ਸੂਬੇ ਵਿਚ ਇਸ ਸਮੇਂ ਕਰੀਬ 12 ਥਾਵਾਂ ਅੱਗ ਨਾਲ ਝੁਲਸ ਰਹੀਆਂ ਹਨ। ਸੂਬਾ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਖੁਸ਼ਕ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਸੂਬੇ ਦੇ ਦੱਖਣੀ ਹਿੱਸੇ ਵਿਚ ਅੱਗ ਲੱਗਣ ਦਾ ਖਤਰਾ ਵੱਧ ਗਿਆ ਹੈ।