May 1, 2025 6:08 PM - Connect Newsroom
ਵੈਨਕੂਵਰ ਵ੍ਹਾਈਟਕੈਪਸ ਨੇ ਲਿਓਨੇਲ ਮੈਸੀ ਦੀ ਟੀਮ ਇੰਟਰ ਮਿਆਮੀ ਨੂੰ ਹਰਾ ਕੇ ਕੌਨਕਾਕੈਫ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਇਤਿਹਾਸਕ ਜਗ੍ਹਾ ਬਣਾ ਲਈ ਹੈ। ਬੁੱਧਵਾਰ ਰਾਤ ਵੈਨਕੂਵਰ ਦੀ ਫੁੱਟਬਾਲ ਟੀਮ ਨੇ ਇਸ ਚੈਂਪੀਅਨਸ਼ਿਪ ਦੇ ਦੂਜੇ ਮੈਚ ਵਿਚ ਇੰਟਰ ਮਿਆਮੀ ਨੂੰ ਫਲੋਰੀਡਾ ਦੇ ਚੇਜ਼ ਸਟੇਡੀਅਮ ਵਿਚ 3-1 ਨਾਲ ਹਰਾਇਆ।
ਇਸ ਤੋਂ ਪਹਿਲਾਂ ਬੀ.ਸੀ. ਪਲੇਸ ਸਟੇਡੀਅਮ ਵਿਚ ਇੰਟਰ ਮਿਆਮੀ ਨੂੰ ਵ੍ਹਾਈਟਕੈਪਸ ਤੋਂ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤਰ੍ਹਾਂ ਸੈਮੀਫਾਈਨਲ ਦੇ ਦੋ ਮੈਚਾਂ ਵਿਚ ਕੁੱਲ ਮਿਲਾ ਕੇ 5-1 ਨਾਲ ਕੈਨੇਡੀਅਨ ਟੀਮ ਜੇਤੂ ਰਹੀ।ਵੈਨਕੂਵਰ ਵ੍ਹਾਈਟਕੈਪਸ ਕਲੱਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਟੀਮ ਕੌਨਕਾਕੈਫ ਚੈਂਪੀਅਨਸ਼ਿਪ ਕੱਪ ਦੇ ਫਾਈਨਲ ਵਿਚ ਪਹੁੰਚੀ ਹੈ।
ਇਸ ਤੋਂ ਪਹਿਲਾਂ ਇਹ 2017 ਵਿਚ ਸਿਰਫ ਸੈਮੀਫਾਈਨਲ ਤੱਕ ਹੀ ਪਹੁੰਚੀ ਸੀ। ਵ੍ਹਾਈਟਕੈਪਸ ਦਾ ਫਾਈਨਲ ਵਿਚ ਮੁਕਾਬਲਾ 1 ਜੂਨ ਨੂੰ ਕਰੂਜ਼ ਏਜ਼ੂਲ ਅਤੇ ਟਾਈਗਰਸ ਯੂ.ਏ.ਐਨ.ਐਲ. ਵਿਚਕਾਰ ਹੋਣ ਵਾਲੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ।