Apr 29, 2025 5:16 PM - Connect Newsroom
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਲਦ ਹੀ ਨਵੇਂ ਫੈਸਲੇ ਲੈ ਸਕਦੇ ਹਨ, ਜਿਨ੍ਹਾਂ ਦਾ ਅਸਰ ਕੈਨੇਡਾ, ਭਾਰਤ, ਚੀਨ ਸਣੇ ਕਈ ਦੇਸ਼ਾਂ 'ਤੇ ਪਵੇਗਾ। ਟਰੰਪ ਆਉਣ ਵਾਲੇ ਮਹੀਨਿਆਂ ਵਿਚ ਇਨਕਮ ਟੈਕਸ ਵਿਚ ਕਟੌਤੀ ਕਰਨ ਦਾ ਫੈਸਲਾ ਲੈ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਟੈਰਿਫ ਤੋਂ ਹੋਏ ਲਾਭ ਨਾਲ ਸਰਕਾਰ ਚਲਾਈ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਗਲੋਬਲ ਮਾਰਕਿਟ ਇਸ ਨਾਲ ਪ੍ਰਭਾਵਿਤ ਹੋਵੇਗੀ। ਵਿਸ਼ਵ ਵਪਾਰ ਵਿਚ ਅਸਥਿਰਤਾ ਵੱਧ ਜਾਵੇਗੀ।
ਟਰੰਪ ਦਾ ਕਹਿਣਾ ਹੈ ਕਿ 1870-1913 ਵਿਚਕਾਰ ਅਮਰੀਕਾ ਦਾ ਰੈਵੇਨਿਊ ਮੁੱਖ ਤੌਰ 'ਤੇ ਟੈਰਿਫ ਤੋਂ ਆਉਂਦਾ ਸੀ ਅਤੇ ਇਸ ਦੌਰਾਨ ਦੇਸ਼ ਬਹੁਤ ਅਮੀਰ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਟੈਰਿਫ ਕਰਕੇ ਅਮਰੀਕਾ ਨੂੰ ਰੋਜ਼ਾਨਾ 2 ਤੋਂ 3 ਅਰਬ ਡਾਲਰ ਦੀ ਕਮਾਈ ਹੋ ਰਹੀ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਡਬਲਯੂ.ਐਚ.ਓ ਭਾਵ ਵਿਸ਼ਵ ਵਪਾਰ ਸੰਗਠਨ ਅਤੇ ਨਾਟੋ ਦੀ ਫੰਡਿੰਗ ਘਟਾ ਸਕਦੇ ਹਨ ਜਾਂ ਫਿਰ ਸਹਿਯੋਗ ਕਰਨ ਲਈ ਕੋਈ ਸ਼ਰਤ ਰੱਖ ਸਕਦੇ ਹਨ।