May 6, 2025 4:48 PM - Connect Newsroom
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਟਰੰਪ ਦੀ ਓਵਲ ਦਫ਼ਤਰ ਵਿਚ ਮੁਲਾਕਾਤ ਦੌਰਾਨ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦਾ ਮੁੱਦਾ ਵੀ ਉੱਠਿਆ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਟਰੰਪ ਦਾ ਕਹਿਣਾ ਸੀ ਕਿ ਉਹ ਅਜੇ ਵੀ ਮੰਨਦੇ ਹਨ ਕਿ ਇਹ ਕੈਨੇਡੀਅਨਾਂ ਲਈ ਫਾਇਦੇਮੰਦ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਟੈਕਸਾਂ ਵਿਚ ਵੱਡੀ ਕਟੌਤੀ ਵੀ ਮਿਲੇਗੀ।
ਉਥੇ ਹੀ ਕਾਰਨੀ ਨੇ ਟਰੰਪ ਨੂੰ ਟੋਕਦੇ ਕਿਹਾ ਕਿ ਜਿਵੇਂ ਕਿ ਤੁਸੀਂ ਰੀਅਲ ਅਸਟੇਟ ਤੋਂ ਹੋ ਅਤੇ ਜਾਣਦੇ ਹੋ ਕੁਝ ਚੀਜ਼ਾਂ ਵਿਕਰੀ ਲਈ ਨਹੀਂ ਹੁੰਦੀਆਂ ਅਤੇ ਕੈਨੇਡਾ ਕਦੇ ਵੀ ਅਮਰੀਕਾ ਦਾ ਸੂਬਾ ਨਹੀਂ ਬਣੇਗਾ।
ਗੌਰਤਲਬ ਹੈ ਕਿ ਕਾਰਨੀ ਅਤੇ ਟਰੰਪ ਵਿਚਾਲੇ ਇਹ ਪਹਿਲੀ ਆਹਮੋ-ਸਾਹਮਣੇ ਮੁਲਾਕਾਤ ਹੈ। ਪੀ. ਐੱਮ. ਕਾਰਨੀ ਨੇ ਟਰੰਪ ਕੋਲ ਟੈਰਿਫ ਦਾ ਮੁੱਦਾ ਵੀ ਉਠਾਇਆ ਹੈ। ਦੱਸ ਦੇਈਏ ਕਿ ਕਾਰਨੀ ਨੂੰ ਅੱਜ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਦ ਰਿਸੀਵ ਕੀਤਾ।