May 6, 2025 7:29 PM - Connect Newsroom
ਬੀ. ਸੀ.ਸਰਕਾਰ ਘਰਾਂ ਅਤੇ ਕਾਰੋਬਾਰਾਂ ਲਈ ਜਲਦ ਹੀ ਨਵੇਂ ਪਾਣੀ ਦੇ ਮੀਟਰ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ ਸੂਬੇ ਦੇ ਪੇਂਡੂ ਭਾਈਚਾਰੇ ਵਿਚ ਸਾਲਾਨਾ 1.5 ਬਿਲੀਅਨ ਲੀਟਰ ਪਾਣੀ ਦੀ ਬਚਤ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਛੋਟੇ ਇਲਾਕਿਆਂ ਵਿਚ ਸੋਕੇ ਦੌਰਾਨ ਸਥਿਤੀ ਨਾਲ ਨਜਿੱਠਣ ਵਿਚ ਮਦਦ ਮਿਲੇਗੀ।
ਸੂਬੇ ਦੇ ਪੇਂਡੂ ਭਾਈਚਾਰੇ ਮਿਨਿਸਟਰ ਬ੍ਰਿਟਨੀ ਐਂਡਰਸਨ ਨੇ ਕਿਹਾ ਕਿ ਪੇਂਡੂ ਅਤੇ ਫਰਸਟ ਨੇਸ਼ਨ ਇਲਾਕਿਆਂ ਸਮੇਤ 19 ਛੋਟੀਆਂ ਕਮਿਊਨਿਟੀਆਂ ਵਿਚ 15,000 ਨਵੇਂ ਆਟੋਮੇਟਿਡ ਵਾਟਰ ਮੀਟਰ ਲਗਾਏ ਜਾਣਗੇ, ਜੋ ਪੀਣ ਵਾਲੇ ਪਾਣੀ ਦੀ ਲੀਕੇਜ ਨੂੰ ਰੋਕਣ ਅਤੇ ਪਾਣੀ ਦੀ ਸੰਭਾਲ ਵਿਚ ਮਦਦਗਾਰ ਹੋਣਗੇ। ਇਨ੍ਹਾਂ ਸਾਰੇ ਮੀਟਰਾਂ ਨੂੰ ਲਗਾਉਣ ਦਾ ਖ਼ਰਚਾ ਵੀ ਸਰਕਾਰ ਚੁੱਕੇਗੀ।
ਐਂਡਰਸਨ ਨੇ ਕਿਹਾ ਕਿ ਇਸ 50-ਬਿਲੀਅਨ ਦੇ ਨਿਵੇਸ਼ ਨਾਲ ਅਸੀਂ ਹਰ ਸਾਲ ਵਿਚ 1.5 ਬਿਲੀਅਨ ਲੀਟਰ ਪਾਣੀ ਬਚਾ ਸਕਦੇ ਹਾਂ ਜੋ 750 ਮਿਲੀਅਨ ਲੋਕਾਂ ਲਈ ਇੱਕ ਦਿਨ ਦੇ ਪੀਣ ਦੇ ਪਾਣੀ, 37.5 ਮਿਲੀਅਨ ਲੋਕਾਂ ਦੇ ਨਹਾਉਣ ਜਾਂ 30 ਮਿਲੀਅਨ ਲੋਡ ਕੱਪੜੇ ਧੋਣ ਦੇ ਬਰਾਬਰ ਹੈ।