May 6, 2025 6:29 PM - Connect Newsroom
ਪੰਜਾਬ ਦੇ ਜਲੰਧਰ ਦੇ ਛਾਉਣੀ ਖੇਤਰ ਵਿਚ ਅੱਜ ਫੌਜ ਵਲੋਂ ਮੌਕ ਡ੍ਰਿਲ ਕੀਤੀ ਗਈ। ਜਿਸ ਵਿਚ ਫਾਇਰ ਬ੍ਰਿਗੇਡ ਟੀਮਾਂ ਸਮੇਤ ਹੋਰ ਰੱਖਿਆ ਟੀਮਾਂ ਮੌਜੂਦ ਸਨ। ਰਾਤ ਲਗਭਗ 8.15 ਵਜੇ ਪੂਰੇ ਛਾਉਣੀ ਇਲਾਕੇ ਵਿਚ ਹਨੇਰਾ ਛਾ ਗਿਆ ਅਤੇ ਇਲਾਕੇ ਵਿਚ ਸਾਇਰਨ ਵੱਜਣੇ ਸ਼ੁਰੂ ਹੋ ਗਏ।
ਪੂਰਾ ਇਲਾਕਾ ਲਗਭਗ ਇੱਕ ਘੰਟੇ ਤੱਕ ਬਲੈਕਆਊਟ ਵਿਚ ਰਿਹਾ ਅਤੇ ਰਾਤ 9 ਵਜੇ ਦੇ ਕਰੀਬ ਬਿਜਲੀ ਬਹਾਲ ਕੀਤੀ ਗਈ। ਇਸੇ ਤਰ੍ਹਾਂ ਫਿਰੋਜ਼ਪੁਰ ਵਿਚ ਵੀ ਮੌਕ ਡ੍ਰਿਲ ਕੀਤੀ ਗਈ। ਹਾਲਾਂਕਿ, ਇਨ੍ਹਾਂ ਨੂੰ ਕੱਲ੍ਹ ਯਾਨੀ ਬੁੱਧਵਾਰ ਨੂੰ ਹੋਣ ਵਾਲੀ ਪ੍ਰਮੁੱਖ ਮੌਕ ਡ੍ਰਿਲ ਤੋਂ ਪਹਿਲਾਂ ਇੱਕ ਅਭਿਆਸ ਵਜੋਂ ਦੇਖਿਆ ਜਾ ਰਿਹਾ ਹੈ।