May 6, 2025 7:46 PM - The Canadian Press
ਲੇਡੁਕ ਸਿਟੀ ਕੰਮ ਦੌਰਾਨ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਹੋਈਆਂ 155 ਔਰਤਾਂ ਨੂੰ $9.5 ਮਿਲੀਅਨ ਦਾ ਮੁਆਵਜ਼ਾ ਦੇਣ ਜਾ ਰਹੀ ਹੈ।ਕੈਨੇਡਾ ਦੇ ਕਾਨੂੰਨੀ ਇਤਿਹਾਸ ਵਿਚ ਪ੍ਰਤੀ ਔਰਤ ਦਿੱਤੇ ਗਏ ਸਭ ਤੋਂ ਵੱਧ ਭੁਗਤਾਨ ਵਿਚੋਂ ਇਹ ਇਕ ਮਾਮਲਾ ਹੈ। 2002 ਤੋਂ 2023 ਵਿਚਕਾਰ ਕੰਮ ਦੌਰਾਨ ਜਿਨ੍ਹਾਂ ਫਾਇਰ ਫਾਈਟਰਜ ਔਰਤਾਂ ਨਾਲ ਗਲਤ ਵਿਵਹਾਰ ਜਾਂ ਭੇਦਭਾਵ ਕੀਤਾ ਗਿਆ, ਉਨ੍ਹਾਂ ਨੇ ਇਹ ਸਾਂਝਾ ਮੁਕੱਦਮਾ ਦਾਇਰ ਕੀਤਾ ਸੀ।
ਲੇਡੁਕ ਦੀ ਸਾਬਕਾ ਅੱਗ ਬੁਝਾਉਣ ਵਾਲੀ ਕ੍ਰਿਸਟਾ ਸਟੀਲ ਅਤੇ ਮਿੰਡੀ ਸਮਿਥ ਨੇ 2022 ਵਿਚ ਮੁਕੱਦਮਾ ਦਾਇਰ ਕੀਤਾ ਸੀ। ਸਟੀਲ ਜਿਨਸੀ ਸ਼ੋਸ਼ਣ ਅਤੇ ਧੱਕੇਸ਼ਾਹੀ ਦੀ ਸ਼ਿਕਾਰ ਹੋਈ ਸੀ।ਉਸ ਨੇ ਦੱਸਿਆ ਕਿ ਆਪਣੇ ਲਈ ਆਵਾਜ਼ ਚੁੱਕਣ ਲਈ ਉਸ ਨੂੰ ਕਾਫੀ ਹਿੰਮਤ ਕਰਨੀ ਪਈ। ਜੁਲਾਈ 2023 ਵਿਚ ਐਲਬਰਟਾ ਅਦਾਲਤ ਨੇ ਇਸ ਕੇਸ ਨੂੰ ਮਨਜ਼ੂਰ ਕੀਤਾ ਸੀ।