May 6, 2025 6:56 PM - The Canadian Press
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਅਗਲੇ ਸਾਲ ਰਿਫਰੈਂਡਮ ਕਰਵਾਏ ਜਾਣ ਦੇ ਐਲਾਨ ਦੇ ਬਾਅਦ ਕਿਊਬੈਕ ਦੀ ਪ੍ਰਭੂਸੱਤਾਵਾਦੀ ਪਾਰਟੀ ਨੇ ਇਸ ਲਈ ਸਹਿਮਤੀ ਜਤਾਈ ਹੈ। ਇਸ ਦੇ ਮੁਖੀ ਪਾਰਟੀ ਕਿਊਬੈਕਵਾ ਨੇ ਕਿਹਾ ਕਿ ਉਹ ਸਮਿਥ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਸਮਿਥ ਨੇ ਫੈਡਰਲ ਸਰਕਾਰ ਤੋਂ ਮੰਗ ਕਰਦੇ ਹੋਏ ਆਪਣੇ ਸੂਬੇ ਨੂੰ ਲਾਭ ਦੇਣ ਲਈ ਰਿਫਰੈਂਡਮ ਦੀ ਸੰਭਾਵਨਾ ਦੀ ਵਰਤੋਂ ਕੀਤੀ ਹੈ।
ਉਨ੍ਹਾਂ ਸਮਿਥ ਦੀ ਮਿਹਨਤ ਦੀ ਸਿਫਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਸੂਬੇ ਦੀ ਪ੍ਰਭੂਸੱਤਾ ਲਈ ਕਿਊਬੈਕ ਦੇ ਪ੍ਰੀਮੀਅਰ ਨਾਲੋਂ ਵੱਧ ਕੰਮ ਕੀਤਾ ਹੈ। ਪਲਾਮੌਂਡਨ ਨੇ ਕਿਹਾ ਕਿ ਸੂਬਿਆਂ ਕੋਲ ਇਹ ਅਧਿਕਾਰ ਹੈ ਕਿ ਜੇਕਰ ਵੱਡੀ ਗਿਣਤੀ ਵਿਚ ਜਨਸੰਖਿਆ ਨੂੰ ਲੱਗੇ ਕਿ ਫੈਡਰਲ ਸਰਕਾਰ ਆਪਣੀਆਂ ਸ਼ਕਤੀਆਂ ਦੀ ਵਰਤੋਂ ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਕਰ ਰਹੀ ਹੈ ਤਾਂ ਆਜ਼ਾਦ ਹੋਣ ਲਈ ਰਿਫਰੈਂਡਮ ਕਰਵਾ ਸਕਦੇ ਹਨ।
ਗੌਰਤਲਬ ਹੈ ਕਿ ਸਮਿਥ ਨੇ ਔਟਵਾ ਨਾਲ ਸੂਬੇ ਦੇ ਤੇਲ ਅਤੇ ਗੈਸ ਸੈਕਟਰ ਸਣੇ ਹੋਰ ਸਰੋਤ ਐਕਸਪੋਰਟ ਲਈ ਵੀ ਸਮਝੌਤੇ ਦੀ ਮੰਗ ਰੱਖੀ ਹੈ।