May 6, 2025 9:53 PM -
ਭਾਰਤ ਨੇ ਬੁੱਧਵਾਰ ਰਾਤ ਨੂੰ ਪਾਕਿਸਤਾਨ ਅਤੇ ਪੀ.ਓ.ਕੇ. ਜਾਣੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਕੈਂਪਾਂ 'ਤੇ air strike ਕੀਤੀ ਹੈ। ਇਸ ਆਪ੍ਰੇਸ਼ਨ ਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਭਾਰਤੀ ਆਰਮੀ ਨੇ ਇੱਕ ਟਵੀਟ ਕਰ ਆਖਿਆ - Justice is served, Jai Hind.'
ਇਸ ਆਪ੍ਰੇਸ਼ਨ ਨੂੰ ਭਾਰਤੀ ਸਮੇਂ ਅਨੁਸਾਰ ਮੱਧ-ਰਾਤ ਤੋਂ ਬਾਅਦ ਅੰਜਾਮ ਦਿੱਤਾ ਗਿਆ। ਭਾਰਤ ਅਨੁਸਾਰ ਇਸ ਕਾਰਵਾਈ ਤਹਿਤ ਕੁੱਲ 9 ਅਜਿਹੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਥੇ ਅੱਤਵਾਦੀ ਕਾਰਵਾਈਆਂ ਪਲੈਨ ਅਤੇ ਡਾਇਰੈਕਟ ਹੋ ਰਹੀਆਂ ਸਨ। ਭਾਰਤ ਅਨੁਸਾਰ ਕਿਸੇ ਵੀ ਪਾਕਿਸਤਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।
ਭਾਰਤ ਨੇ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ 'ਤੇ ਇਹ ਹਮਲਾ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਹਮਲੇ ਤੋਂ 15 ਦਿਨ ਬਾਅਦ ਕੀਤਾ ਹੈ। 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਵਿਚ 26 ਮਾਸੂਮ ਸੈਲਾਨੀ ਮਾਰੇ ਗਏ ਸਨ।
ਭਾਰਤ ਦੇ ਪਾਕਿਸਤਾਨ 'ਤੇ ਹਮਲੇ ਤੋਂ ਬਾਅਦ ਪਾਕਿਸਤਾਨ ਤੋਂ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਦੇ ਡਾਇਰੈਕਟਰ ਜਨਰਲ, ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਆਖਿਆ ਹੈ ਕਿ ਭਾਰਤ ਨੇ ਕੋਟਲੀ, ਮੁਰੀਦਕੇ, ਬਹਾਵਲਪੁਰ ਅਤੇ ਮੁਜਫਰਾਬਾਦ 'ਚ ਸਟ੍ਰਾਈਕ ਕੀਤਾ ਹੈ।
ਕਥਿਤ ਤੌਰ 'ਤੇ ਪਾਕਿਸਤਾਨ ਨੇ ਭਾਰਤ ਦੇ ਦੋ ਫਾਈਟਰ ਜੈਟਸ ਨੂੰ ਸੁੱਟ ਲਿਆ ਹੈ। ਭਾਰਤ ਦੀਆਂ ਸਟ੍ਰਾਈਕਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਪੂੰਚ-ਰਾਜੌਰੀ ਖੇਤਰ ਵਿੱਚ ਲਾਈਨ ਆਫ ਕੰਟਰੋਲ 'ਤੇ ਗੋਲੀਆਂ ਚਲਾਈਆਂ ਹਨ ਅਤੇ ਸੀਜਫਾਇਰ ਤੋੜੀ ਹੈ।