Apr 30, 2025 6:28 PM - The Canadian Press
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਾਸ਼ਿੰਗਟਨ ਦਾ ਦੌਰਾ ਕਰਨਗੇ। ਇਸ ਦੀ ਪੁਸ਼ਟੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਾਰਨੀ ਅਗਲੇ ਇੱਕ ਹਫ਼ਤੇ ਦੇ ਅੰਦਰ ਵ੍ਹਾਈਟ ਹਾਊਸ ਵਿਚ ਉਨ੍ਹਾਂ ਨਾਲ ਮੁਲਾਕਾਤ ਲਈ ਆ ਰਹੇ ਹਨ। ਦੋਹਾਂ ਪ੍ਰਮੁੱਖ ਲੀਡਰਾਂ ਵਿਚਕਾਰ ਇਹ ਮੁਲਾਕਾਤ ਉਦੋਂ ਹੋਵੇਗੀ ਜਦੋਂ ਟੈਰਿਫ ਨੂੰ ਲੈ ਕੇ ਤਣਾਅ ਬਰਕਰਾਰ ਹੈ। ਹਾਲਾਂਕਿ, ਟਰੰਪ ਨੇ ਕਾਰਨੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਬਹੁਤ ਵਧੀਆ ਇਨਸਾਨ ਕਰਾਰ ਦਿੱਤਾ।
ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਲਿਬਰਲ ਦੇ ਮੁਕਾਬਲੇ ਕੰਜ਼ਰਵੇਟਿਵ ਦੇ ਪੀਅਰ ਪੌਲੀਐਵ ਮੇਰੇ ਨਾਲ ਕਿਤੇ ਜ਼ਿਆਦਾ ਨਫ਼ਰਤ ਕਰਦੇ ਸਨ। ਕਾਰਨੀ ਦੀ ਤਾਰੀਫ਼ ਕਰਦੇ ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਨਾਲ ਸ਼ਾਨਦਾਰ ਰਿਸ਼ਤੇ ਦੀ ਉਮੀਦ ਹੈ।
ਗੌਰਤਲਬ ਹੈ ਕਿ ਉਨ੍ਹਾਂ ਇਹ ਟਿੱਪਣੀ ਉਦੋਂ ਕੀਤੀ ਜਦੋਂ ਉਹ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਕੈਨੇਡਾ ਦੀਆਂ ਚੋਣਾਂ ਦੇ ਨਤੀਜੇ 'ਤੇ ਟਿੱਪਣੀ ਕਰ ਰਹੇ ਸਨ, ਟਰੰਪ ਨੇ ਕਿਹਾ ਕਿ ਲਿਬਰਲਸ ਅਤੇ ਕੰਜ਼ਰਵੇਟਿਵਸ ਵਿਚ ਮੁਕਾਬਲਾ ਕਰੜਾ ਸੀ।