May 1, 2025 4:33 PM - The Canadian Press
ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਵਿਚ ਪਹਿਲਾ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ, ਜਿਸ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਜਲਦ ਅਸਤੀਫਾ ਦੇ ਸਕਦੇ ਹਨ। ਇਹ ਘਟਨਾਕ੍ਰਮ ਅਜਿਹੇ ਸਮੇਂ ਆਇਆ ਹੈ ਜਦੋਂ ਵਾਲਟਜ਼ 'ਤੇ ਯਮਨ ਵਿਚ ਹੂਤੀ ਵਿਦਰੋਹੀਆਂ ਵਿਰੁੱਧ ਅਮਰੀਕੀ ਕਾਰਵਾਈ ਦੀ ਜਾਣਕਾਰੀ ਲੀਕ ਕਰਨ ਦਾ ਦੋਸ਼ ਲੱਗਾ ਸੀ।
ਮੰਨਿਆ ਜਾ ਰਿਹਾ ਹੈ ਕਿ ਵਾਲਟਜ਼ ਨੇ ਸਰਕਾਰ ਦੇ ਪਹਿਲੇ 100 ਦਿਨਾਂ ਵਿਚ ਟਰੰਪ ਦਾ ਵਿਸ਼ਵਾਸ ਗੁਆ ਦਿੱਤਾ। ਉਹ ਅਮਰੀਕੀ ਫੌਜ ਦੀ ਸਪੈਸ਼ਲ ਕਮਾਂਡੋ ਵਿਚ ਰਹਿ ਚੁੱਕੇ ਹਨ।
ਰਿਪੋਟਸ ਦੀ ਮੰਨੀਏ ਤਾਂ ਵਾਲਟਜ਼ ਦੀ ਜਗ੍ਹਾ ਟਰੰਪ ਦੇ ਵਿਸ਼ੇਸ਼ ਰਾਜੂਦ ਸਟੀਵ ਵਿਟਕੋਫ ਨੂੰ ਮਿਲ ਸਕਦੀ ਹੈ, ਜੋ ਇੱਕ ਰੀਅਲ ਅਸਟੇਟ ਡਿਵੈਲਪਰ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੋਸਤ ਹਨ। ਵਾਲਟਜ਼ ਨਾਲ ਉਨ੍ਹਾਂ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਲੇਕਸ ਵੋਂਗ ਦੇ ਵੀ ਅਸਤੀਫਾ ਦੇਣ ਦੀ ਚਰਚਾ ਹੈ।