May 6, 2025 5:29 PM - Connect Newsroom
ਬੀ.ਸੀ. ਸਰਕਾਰ ਨੇ ਕਾਰਨੀ ਦੇ ਵ੍ਹਾਈਟ ਹਾਊਸ ਦੌਰੇ ਦੌਰਾਨ ਵਪਾਰ ਯੁੱਧ ਖਤਮ ਹੋਣ ਲਈ ਤੁਰੰਤ ਕੋਈ ਸਮਝੌਤਾ ਨਾ ਹੋਣ ਦੀ ਸੰਭਾਵਨਾ ਜਤਾਈ ਹੈ। ਸੂਬੇ ਦੇ ਹਾਊਸਿੰਗ ਮਿਨਿਸਟਰ ਰਵੀ ਕਾਹਲੋਂ ਨੇ ਕਿਹਾ ਕਿ ਅਸੀਂ ਕਿਸੇ ਸਮਝੌਤੇ ਦੀ ਉਮੀਦ ਨਹੀਂ ਕਰ ਰਹੇ ਹਾਂ ਅਤੇ ਅਸੀਂ ਇਸ ਗੱਲ ਨੂੰ ਵੀ ਮੰਨ ਕੇ ਚੱਲ ਰਹੇ ਹਾਂ ਕਿ ਰਾਸ਼ਟਰਪਤੀ ਟਰੰਪ ਵਲੋਂ ਕੀਤੇ ਗਏ ਕਿਸੇ ਵੀ ਸਮਝੌਤੇ ਨੂੰ ਅਗਲੇ ਦਿਨ ਇੱਕ ਟਵੀਟ ਨਾਲ ਬਦਲਿਆ ਜਾ ਸਕਦਾ ਹੈ।
ਕਾਹਲੋਂ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਗੱਲਬਾਤ ਚਾਹੇ ਜੋ ਵੀ ਹੋਵੇ ਅਮਰੀਕਾ ਨਾਲ ਸਾਡੇ ਪੁਰਾਣੇ ਰਿਸ਼ਤੇ ਬਦਲ ਗਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਨਹੀਂ ਕਿ ਪ੍ਰਧਾਨ ਮੰਤਰੀ ਵਾਪਸ ਆ ਕੇ ਕਹਿਣਗੇ ਕਿ ਸਭ ਕੁਝ ਠੀਕ ਹੋ ਗਿਆ ਹੈ। ਕਾਹਲੋਂ ਨੇ ਕਿਹਾ ਕਿ ਸਾਨੂੰ ਇਸ ਤੋਂ ਬਾਅਦ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਟਰੰਪ ਨੇ ਦੂਜੇ ਕਾਰਜਕਾਲ ਦੇ 100 ਦਿਨਾਂ ਵਿਚ ਜ਼ਿਆਦਾ ਸਮਾਂ ਅਰਾਜਕਤਾ ਤੋਂ ਇਲਾਵਾ ਕੁਝ ਨਹੀਂ ਕੀਤਾ ਹੈ, ਇਸ ਲਈ ਬੀ. ਸੀ. ਸਰਕਾਰ ਨੂੰ ਤਤਕਾਲ ਕਦਮ ਉਠਾਉਣ ਲਈ ਇੱਕ ਕਾਨੂੰਨ ਪੇਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ।