Apr 30, 2025 4:20 PM - The Canadian Press
ਕੈਲਗਰੀ ਅਦਾਲਤ ਵਿਚ ਫਿਟਨੈਸ ਇੰਸਟ੍ਰਕਟਰ ਦੇ ਕਤਲ ਦੇ ਦੋਸ਼ੀ ਮਾਈਕਲ ਐਡੇਨੀ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਉਹ ਦਿਮਾਗੀ ਬੀਮਾਰੀ ਨਾਲ ਜੂਝ ਰਿਹਾ ਹੈ। ਐਡੇਨੀ ਨੇ ਮਾਰਚ, 2022 ਵਿਚ 30 ਸਾਲਾ ਵੈਨੇਸਾ ਲਾਡੋਸਰ ਦਾ ਕਤਲ ਕਰ ਦਿੱਤਾ ਸੀ। ਉਹ ਫਸਟ ਡਿਗਰੀ ਮਰਡਰ ਨਾਲ ਚਾਰਜ ਹੈ।
ਡਾ. ਡੇਵਿਡ ਟੈਨੋ ਨੇ ਅਪ੍ਰੈਲ 2022 ਵਿਚ ਉਸ ਦੀ ਜਾਂਚ ਕਰਕੇ ਦੱਸਿਆ ਸੀ ਕਿ ਉਹ ਟ੍ਰਾਇਲ ਲਈ ਪੇਸ਼ ਹੋਣ ਯੋਗ ਹੈ ਪਰ ਬੀਤੇ ਦਿਨ ਅਦਾਲਤ ਵਿਚ ਉਨ੍ਹਾਂ ਦੱਸਿਆ ਕਿ ਉਸ ਦੀਆਂ ਕਈ ਹਰਕਤਾਂ ਇਹ ਦੱਸਦੀਆਂ ਹਨ ਕਿ ਉਹ ਦਿਮਾਗੀ ਬੀਮਾਰੀ ਨਾਲ ਜੂਝ ਰਿਹਾ ਹੈ। ਜਿਸ ਸਮੇਂ ਉਸ ਨੇ ਲਾਡੋਸਰ ਦਾ ਕਤਲ ਕੀਤਾ ਉਹ ਆਪਣੇ ਪਰਿਵਾਰ ਨੂੰ ਦੱਸਦਾ ਸੀ ਕਿ ਉਸ ਨੂੰ ਭਿਆਨਕ ਜਾਨਵਰ ਦਿਖਾਈ ਦਿੰਦੇ ਹਨ। ਇਸ ਲਈ ਉਹ ਆਪਣੇ ਕੋਲ ਚਾਕੂ ਰੱਖਦਾ ਸੀ। ਹੁਣ ਉਸ ਨੂੰ ਡਰ ਲੱਗਦਾ ਹੈ ਕਿ ਕੋਈ ਉਸ ਨੂੰ ਅਗਵਾ ਕਰ ਲਵੇਗਾ।