May 2, 2025 5:11 PM - The Canadian Press
ਕੈਲਗਰੀ ਵਿਚ ਆਨਲਾਈਨ ਐਪ ਰਾਹੀਂ ਲੋਕਾਂ ਨੂੰ ਝਾਂਸੇ ਵਿਚ ਲੈਣ ਅਤੇ ਬੱਚੇ ਨਾਲ ਸਬੰਧ ਬਣਾਉਣ ਲਈ ਤਿਆਰ 7 ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। 14 ਮਾਰਚ ਨੂੰ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਆਨਲਾਈਨ ਡੇਟਿੰਗ ਐਪ ਰਾਹੀਂ ਕਿਸੇ ਨੂੰ ਮਿਲਣ ਪੁੱਜਾ ਤਾਂ ਉਸ 'ਤੇ ਹਮਲਾ ਕਰਕੇ ਜ਼ਖਮੀ ਕੀਤਾ ਗਿਆ। ਪੁਲਿਸ ਨੇ 4 ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ।
ਕੈਲਗਰੀ ਦੇ ਰਹਿਣ ਵਾਲੇ ਇਕ ਛੋਟੀ ਉਮਰ ਦੇ ਲੜਕੇ, 19 ਸਾਲਾ ਡੇਵੋਨ ਵਿਲੀਅਮ ਹਿੱਕੀ, 18 ਸਾਲਾ ਅਲੈਗਜ਼ੈਂਡਰ ਰੌਡਿਕ ਅਤੇ ਰਿਆਦ ਸੈਦ ਅਬੂਨਾਦਾ ਨੂੰ ਹਮਲਾ ਕਰਨ, ਲੁੱਟ-ਖੋਹ ਅਤੇ ਖਤਰਨਾਕ ਇਰਾਦੇ ਨਾਲ ਹਥਿਆਰ ਰੱਖਣ ਸਣੇ 4 ਦੋਸ਼ਾਂ ਲਈ ਚਾਰਜ ਕੀਤਾ ਗਿਆ ਹੈ।ਇਸੇ ਜਾਂਚ ਦੌਰਾਨ ਪਤਾ ਲੱਗਾ ਕਿ 2 ਹੋਰ ਲੋਕ ਇਸੇ ਤਰ੍ਹਾਂ ਦੇ ਮਾਮਲੇ ਵਿਚ ਫਸੇ ਅਤੇ ਲੁੱਟੇ ਗਏ ਹਨ।
ਪੁਲਿਸ ਮੁਤਾਬਕ ਤਿੰਨੋਂ ਪੀੜਤ ਬੱਚੇ ਨਾਲ ਸਬੰਧ ਬਣਾਉਣ ਲਈ ਇਸ ਝਾਂਸੇ ਵਿਚ ਫਸੇ, ਇਸ ਲਈ 38 ਸਾਲਾ ਵਿਕਟਰ ਗੋਂਜ਼ਾਲੇਸ ਵਿਲਾਨੁਏਵਾ, 68 ਸਾਲਾ ਡੇਵਿਡ ਪੈਟ੍ਰਿਕ ਵਾਟਕਿੰਸ ਅਤੇ 33 ਸਾਲਾ ਜੋਨਾਥਨ ਰੋਜ਼ੇਟ ਨੂੰ ਛੋਟੀ ਉਮਰ ਦੇ ਬੱਚੇ ਨਾਲ ਸਬੰਧ ਬਣਾਉਣ ਲਈ ਉਸ ਨੂੰ ਤਿਆਰ ਕਰਨ ਅਤੇ ਝਾਂਸੇ ਵਿਚ ਲੈਣ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ।