May 1, 2025 7:52 PM - Connect Newsroom
ਕੈਨੇਡਾ ਅਤੇ ਅਮਰੀਕਾ ਵਿਚ ਸ਼ਾਰਕ ਨਿੰਜਾ ਵਲੋਂ 2 ਮਿਲੀਅਨ ਤੋਂ ਵੱਧ ਪ੍ਰੈਸ਼ਰ ਕੁੱਕਰ ਵਾਪਸ ਮੰਗਵਾਏ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਉਪਭੋਗਤਾ ਵਲੋਂ 100 ਤੋਂ ਵੱਧ ਇੰਜਰੀਜ਼ ਦੀਆਂ ਰਿਪੋਰਟਾਂ ਮਿਲੀਆਂ ਹਨ, ਜੋ ਕੁੱਕਰ ਦਾ ਢੱਕਣ ਖੁੱਲ੍ਹਣ ਨਾਲ ਹੋਈਆਂ ਹਨ।
ਅਮਰੀਕੀ ਖਪਤਕਾਰ ਉਤਪਾਦ ਸੁਰੱਖਿਆ ਕਮਿਸ਼ਨ ਵਲੋਂ ਵੀਰਵਾਰ ਨੂੰ ਪਬਲਿਸ਼ ਕੀਤੇ ਗਏ ਰੀਕਾਲ ਨੋਟਿਸ ਮੁਤਾਬਕ, ਨਿੰਜਾ-ਬ੍ਰਾਂਡ ਦੇ ਫੂਡੀ OP300 ਸੀਰੀਜ਼ ਮਲਟੀ-ਫੰਕਸ਼ਨ ਪ੍ਰੈਸ਼ਰ ਕੁੱਕਰ ਦਾ ਢੱਕਣ ਵਰਤੋਂ ਸਮੇਂ ਅਚਾਨਕ ਖੁੱਲ੍ਹ ਸਕਦਾ ਹੈ, ਜਿਸ ਨਾਲ ਇਸ ਗੰਭੀਰ ਸੱਟ ਲੱਗ ਸਕਦੀ ਹੈ।
ਸ਼ਾਰਕ ਨਿੰਜਾ ਨੂੰ ਅਮਰੀਕਾ ਵਿਚ 106 ਰਿਪੋਰਟਾਂ ਮਿਲੀਆਂ ਹਨ, ਜਿਨ੍ਹਾਂ ਵਿਚ ਕਿਸੇ ਦੇ ਮੂੰਹ ਜਾਂ ਸਰੀਰ ਉਤੇ ਗਰਮ-ਗਰਮ ਪਕਦਾ ਖਾਣਾ ਡਿੱਗਣ ਨਾਲ ਉਨ੍ਹਾਂ ਨੂੰ ਜਲਣ ਸਬੰਧੀ ਇੰਜਰੀਜ਼ ਹੋਈ ਹੈ। ਇਸ ਦੇ ਨਤੀਜੇ ਵਜੋਂ ਕੰਪਨੀ ਖਿਲਾਫ 26 ਮੁੱਕਦਮੇ ਕੀਤੇ ਗਏ ਹਨ। ਕੈਨੇਡਾ ਵਿਚ ਇਸ ਤਰ੍ਹਾਂ ਦੀ ਘਟਨਾ ਰਿਪੋਰਟ ਨਹੀਂ ਹੋਈ ਹੈ।