May 1, 2025 6:30 PM - Connect Newsroom
ਓਨਟਾਰੀਓ ਨੇ ਖਸਰੇ ਦੇ ਮਾਮਲਿਆਂ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਹੈ, ਪਿਛਲੇ ਇੱਕ ਹਫ਼ਤੇ ਵਿਚ ਸੂਬੇ ਵਿਚ 223 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਓਨਟਾਰੀਓ ਵਿਚ ਅਕਤੂਬਰ ਤੋਂ ਹੁਣ ਤੱਕ ਖਸਰੇ ਦੇ ਵਾਇਰਸ ਨਾਲ ਬੀਮਾਰ ਪੈਣ ਵਾਲੇ ਲੋਕਾਂ ਦੀ ਕੁੱਲ ਗਿਣਤੀ 1,243 ਹੋ ਗਈ ਹੈ।
ਪਬਲਿਕ ਹੈਲਥ ਓਨਟਾਰੀਓ ਨੇ ਅੱਜ ਇੱਕ ਰਿਪੋਰਟ ਵਿਚ ਕਿਹਾ ਕਿ ਇਸ ਸੰਕਰਮਣ ਦੌਰਾਨ ਹੁਣ ਤੱਕ 84 ਲੋਕਾਂ ਨੂੰ ਹਸਪਤਾਲ ਵਿਚ ਦਾਖਲ ਹੋਣ ਦੀ ਲੋੜ ਪਈ ਹੈ, ਜਿਨ੍ਹਾਂ ਵਿਚ 63 ਬੱਚੇ ਵੀ ਸ਼ਾਮਲ ਸਨ। ਇਸ ਤੋਂ ਇਲਾਵਾ 8 ਮਰੀਜ਼ ਇੰਟੈਂਸਿਵ ਕੇਅਰ ਵਿਚ ਦਾਖ਼ਲ ਸਨ।
ਦੱਖਣ-ਪੱਛਮੀ ਪਬਲਿਕ ਹੈਲਥ ਯੂਨਿਟ ਦੇ ਡਾ. ਨਿੰਹ ਟ੍ਰਾਨ ਨੇ ਕਿਹਾ ਕਿ ਖਸਰੇ ਕਾਰਨ ਹਸਪਤਾਲ ਵਿਚ ਦਾਖਲ ਰਹਿਣ ਦੀ ਮਿਆਦ ਔਸਤ ਤਿੰਨ ਦੀ ਹੈ ਪਰ ਇਹ 1 ਤੋਂ 11 ਦਿਨ ਦੀ ਰੇਂਜ ਵਿਚ ਹੋ ਸਕਦੀ ਹੈ। ਓਧਰ, ਐਲਬਰਟਾ ਵਿਚ ਬੁੱਧਵਾਰ ਨੂੰ 70 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 9 ਮਰੀਜ਼ ਹਸਪਤਾਲ ਵਿਚ ਦਾਖ਼ਲ ਹਨ।