Apr 29, 2025 7:49 PM - Connect Newsroom
ਕਿਊਬੈਕ ਵਿਚ ਲਿਬਰਲ ਨੇ ਬਲਾਕ ਕਿਊਬੈਕਵਾ ਨੂੰ 10 ਸੀਟਾਂ ਦੀ ਸੰਨ੍ਹ ਲਗਾਈ ਹੈ। ਇਨ੍ਹਾਂ ਚੋਣਾਂ ਤੋਂ ਪਹਿਲਾਂ ਬਲਾਕ ਕਿਊਬੈਕਵਾ ਕੋਲ ਹਾਊਸ ਆਫ ਕਾਮਨਜ਼ ਵਿਚ 33 ਸੀਟਾਂ ਸਨ, ਜੋ ਹੁਣ 23 'ਤੇ ਆ ਗਈ ਹੈ।
ਹਾਲਾਂਕਿ, ਬਲਾਕ ਲੀਡਰ ਈਵ-ਫਰਾਂਸਵਾ ਬਲਾਂਸ਼ੇ -ਬੇਲੋਇਲ-ਚੈਂਬਲੀ ਦੀ ਰਾਈਡਿੰਗ ਤੋਂ ਆਸਾਨੀ ਨਾਲ ਜਿੱਤਣ ਵਿਚ ਸਫਲ ਰਹੇ। ਉਨ੍ਹਾਂ ਆਪਣੇ ਵਿਰੋਧੀ ਲਿਬਰਲ ਉਮੀਦਵਾਰ ਨੂੰ ਕਰੀਬ 10,000 ਵੋਟਾਂ ਨਾਲ ਮਾਤ ਦਿੱਤੀ।
ਕਿਊਬੈਕ ਵਿਚ ਕੁੱਲ 78 ਸੰਸਦੀ ਸੀਟਾਂ ਹਨ, ਜਿਨ੍ਹਾਂ ਵਿਚੋਂ 43 ਲਿਬਰਲ ਦੇ ਝੋਲੀਆਂ ਪਈਆਂ, ਜਦੋਂ ਕਿ 11 ਸੀਟਾਂ 'ਤੇ ਕੰਜ਼ਰਵੇਟਿਵ ਨੇ ਜਿੱਤ ਦਰਜ ਕੀਤੀ। ਬਲਾਕ ਕਿਊਬੈਕਵਾ ਦੇ ਲੀਡਰ ਈਵ-ਫਰਾਂਸਵਾ ਬਲਾਂਸ਼ੇ ਨੂੰ ਵੱਖਵਾਦੀ ਲੀਡਰ ਵੀ ਕਿਹਾ ਜਾਂਦਾ ਹੈ।
ਪਿਛਲੇ ਹਫ਼ਤੇ ਦੇ ਅਖੀਰ ਵਿਚ ਉਨ੍ਹਾਂ ਵਿਵਾਦਤ ਟਿੱਪਣੀ ਕਰਦੇ ਕੈਨੇਡਾ ਨੂੰ ਨਕਲੀ ਦੇਸ਼ ਕਿਹਾ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਸਿਰਫ ਉਹ ਹੀ ਕਿਊਬੈਕ ਵਾਸੀਆਂ ਦੇ ਹਿੱਤਾਂ ਦੀ ਰੱਖਿਆ ਕਰ ਸਕਦੇ ਹਨ। ਉਨ੍ਹਾਂ ਹਾਊਸ ਆਫ ਕਾਮਨਜ਼ ਨੂੰ ਇੱਕ ਵਿਦੇਸ਼ੀ ਸੰਸਦ ਵੀ ਕਿਹਾ ਸੀ।