May 7, 2025 12:49 PM - The Canadian Press
ਨੌਰਥਈਸਟ ਐਡਮਿੰਟਨ ਵਿਚ ਬੀਤੇ ਦਿਨ ਕਈ ਥਾਵਾਂ 'ਤੇ ਲੱਗੀ ਜੰਗਲੀ ਅੱਗ ਕਾਰਨ ਨੇੜਲੇ ਇਲਾਕਿਆਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਥੋਰਹਿਲਡ ਕਾਉਂਟੀ ਲਈ ਲੋਕਲ ਐਮਰਜੈਂਸੀ ਅਤੇ ਘਰ ਖਾਲੀ ਕਰਨ ਦੇ ਹੁਕਮ ਜਾਰੀ ਹੋਏ। ਐਥਬੈਸਕਾ ਕਾਉਂਟੀ ਨੇ ਬੋਇਲ ਪਿੰਡ ਨੂੰ 72 ਘੰਟਿਆਂ ਤੱਕ ਘਰ ਖਾਲੀ ਕਰਨ ਦੇ ਹੁਕਮ ਦਿੱਤੇ।
ਔਫੀਸ਼ੀਅਲਜ਼ ਨੇ ਕਿਹਾ ਕਿ ਲੋਕ ਆਪਣੇ ਬੈਗ ਤਿਆਰ ਰੱਖਣ। ਐਥਬੈਸਕਾ ਕਾਉਂਟੀ ਤੋਂ ਨਿਕਲਣ ਵਾਲੇ ਲੋਕਾਂ ਨੂੰ ਲੈਕ-ਲਾ-ਬਿਛ ਦੇ ਪਾਰਕਲੈਂਡ ਮੋਟਲਜ਼ II ਵਿਚ ਭੇਜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੁਪਹਿਰ ਸਮੇਂ ਸਟਰਜਨ ਕਾਉਂਟੀ ਨੇ ਵੀ ਨਿਕਾਸੀ ਦਾ ਹੁਕਮ ਜਾਰੀ ਕੀਤਾ। ਇਹ ਹੁਕਮ ਈਸਟ ਰੈੱਡਵਾਟਰ ਨੇੜੇ ਰਹਿਣ ਵਾਲੇ ਲੋਕਾਂ ਲਈ ਪ੍ਰਭਾਵੀ ਹੈ। ਓਧਰ ਵੈਸਟ ਐਡਮਿੰਟਨ ਦੇ ਐਂਥਨੀ ਹੈਂਡੇ ਡਰਾਈਵ ਨੇੜੇ ਘਾਹ ਨੂੰ ਲੱਗੀ ਅੱਗ ਕਾਰਨ ਕਈ ਬਿਜ਼ਨਸਸ ਬੰਦ ਕਰ ਦਿੱਤੇ ਗਏ ਹਨ ਅਤੇ ਡਰਾਈਵਰਜ਼ ਨੂੰ ਹੋਰ ਰਸਤਿਓਂ ਜਾਣ ਦੀ ਅਪੀਲ ਕੀਤੀ ਗਈ ਹੈ।