Apr 30, 2025 5:23 PM - The Canadian Press
ਕੈਨੇਡੀਅਨ ਜੂਨੀਅਰ ਹਾਕੀ ਟੀਮ ਦੇ ਸਾਬਕਾ ਪੰਜ ਖਿਡਾਰੀਆਂ ਨਾਲ ਸਬੰਧਤ 2018 ਦੇ ਜਿਨਸੀ ਸ਼ੋਸ਼ਣ ਦੇ ਕੇਸ ਦੇ ਟਰਾਇਲ ਦੌਰਾਨ ਅੱਜ ਓਨਟਾਰੀਓ ਕੋਰਟ ਵਿਚ ਖਿਡਾਰੀਆਂ ਦੀ ਗਰੁੱਪ ਚੈਟ ਅਤੇ ਮਾਈਕਲ ਮੈਕਲੋਡ ਵਲੋਂ ਉਸ ਰਾਤ ਲੜਕੀ ਦੀ ਫਿਲਮਾਈਆਂ ਗਈਆਂ ਵੀਡੀਓਜ਼ ਨੂੰ ਦਿਖਾਇਆ ਗਿਆ, ਮੈਕਲੋਡ ਸਮੇਤ ਡਿਲਨ ਡਿਊਬ, ਕੈਲ ਫੁੱਟ, ਐਲੇਕਸ ਫੋਰਮੈਂਟਨ ਅਤੇ ਕਾਰਟਰ ਹਾਰਟ ਇਸ ਕੇਸ ਵਿਚ ਨਾਮਜ਼ਦ ਹਨ।
ਫੋਰਮੈਂਟਨ ਦੇ ਵਕੀਲ ਵਲੋਂ ਇਸ ਜਾਂਚ ਵਿਚ ਸ਼ਾਮਲ ਲੰਡਨ ਪੁਲਿਸ ਦੇ ਡਿਟੈਕਟਿਵ ਦੇ ਸਬੂਤਾਂ ਨੂੰ ਲੈ ਕੇ ਸਵਾਲ ਕੀਤੇ ਗਏ। ਉਥੇ ਹੀ, ਕੋਰਟ ਵਿਚ ਮੈਕਲੋਡ ਵਲੋਂ ਰਿਕਾਡਿਡ ਦੋ ਵੀਡੀਓ ਪੇਸ਼ ਕੀਤੇ ਗਏ। ਪਹਿਲੀ ਵੀਡੀਓ ਵਿਚ ਲੜਕੀ ਕੱਪੜਿਆਂ ਵਿਚ ਸੀ ਅਤੇ ਉਸ ਨੂੰ ਪੁੱਛਿਆ ਜਾ ਰਿਹਾ ਸੀ ਕਿ ਤੂੰ ਇਸ ਨਾਲ ਠੀਕ ਹੈ ਨਾ, ਲੜਕੀ ਨੇ ਕਿਹਾ ਹਾਂ ਮੈਂ ਠੀਕ ਹਾਂ।
ਦੂਜੇ ਵੀਡੀਓ ਵਿਚ ਉਸ ਨੇ ਸਿਰਫ ਸਾਹਮਣੇ ਤੋਲੀਆ ਲਪੇਟਿਆ ਹੋਇਆ ਸੀ ਤੇ ਕਹਿ ਰਹੀ ਸੀ ਕਿ ਇਹ ਸਭ ਸਹਿਮਤੀ ਨਾਲ ਹੋਇਆ ਸੀ ਤੇ ਮੈਨੂੰ ਚੰਗਾ ਲੱਗਾ, ਨਾਲ ਹੀ ਉਸ ਨੇ ਕਿਹਾ ਕੀ ਤੁਸੀਂ ਵੀਡੀਓ ਬਣਾ ਰਹੇ ਹੋ? ਉਥੇ ਹੀ, ਦੂਜੇ ਪਾਸੇ ਜਿਊਰੀ ਨੂੰ ਦੱਸਿਆ ਗਿਆ ਕਿ ਲੜਕੀ ਨੇ ਉਸ ਰਾਤ 8 ਡ੍ਰਿੰਕ ਪੀਤੇ ਸਨ। ਗੌਰਤਲਬ ਹੈ ਕਿ ਇਹ ਮਾਮਲਾ ਕਾਫੀ ਗੁੰਝਲਦਾਰ ਬਣਿਆ ਹੋਇਆ ਹੈ ਅਤੇ ਹੁਣ ਤੱਕ ਕਿਸੇ ਨੇ ਵੀ ਦੋਸ਼ ਸਵੀਕਾਰ ਨਹੀਂ ਕੀਤੇ ਹਨ।