May 5, 2025 1:06 PM - The Canadian Press
ਕੈਲਗਰੀ ਵਿਚ ਫਿਟਨੈਸ ਇੰਸਟ੍ਰਕਟਰ ਦੇ ਕਾਤਲ ਦੇ ਅਪਰਾਧਿਕ ਜ਼ਿੰਮੇਵਾਰ ਨਾ ਹੋਣ ਦੀ ਦਲੀਲ ਜਿਊਰੀ ਨੇ ਖਾਰਜ ਕਰ ਦਿੱਤੀ ਹੈ। ਉਸ ਨੂੰ ਫਸਟ ਡਿਗਰੀ ਮਰਡਰ ਲਈ ਦੋਸ਼ੀ ਠਹਿਰਾਇਆ ਗਿਆ ਹੈ। 3 ਸਾਲ ਪਹਿਲਾਂ 29 ਸਾਲਾ ਮਾਈਕਲ ਐਡੇਨੀ ਨੇ 30 ਸਾਲਾ ਵੈਨੇਸਾ ਲਾਡੂਸਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਐਡੇਨੀ ਦੇ ਵਕੀਲ ਅਤੇ ਉਸ ਦੀ ਮਾਂ ਨੇ ਦਲੀਲ ਪੇਸ਼ ਕੀਤੀ ਸੀ ਕਿ ਉਸ ਨੂੰ ਦਿਮਾਗੀ ਪਰੇਸ਼ਾਨੀ ਕਾਰਨ ਭਿਆਨਕ ਜਾਨਵਰ ਦਿਖਾਈ ਦਿੰਦੇ ਸਨ,ਜਿਸ ਕਾਰਨ ਉਸ ਨੇ ਵਹਿਮ ਕਾਰਨ ਲਾਡੂਸਰ ਦਾ ਕਤਲ ਕਰ ਦਿੱਤਾ।
ਲਾਡੂਸਰ ਦੇ ਵਕੀਲ ਨੇ ਪੱਖ ਰੱਖਦਿਆਂ ਕਿਹਾ ਕਿ ਉਹ ਅਪਰਾਧਿਕ ਜ਼ਿੰਮੇਵਾਰੀ ਤੋਂ ਬਚਣ ਲਈ ਮਾਨਸਿਕ ਸਿਹਤ ਦਾ ਸਹਾਰਾ ਲੈ ਰਿਹਾ ਹੈ। ਫੁਟੇਜ ਤੋਂ ਪਤਾ ਲੱਗਾ ਕਿ ਉਸ ਨੇ ਦੋ ਬਲੌਕਸ ਤੱਕ ਉਸ ਦਾ ਪਿੱਛਾ ਕੀਤਾ ਸੀ। ਉਸ ਨੂੰ ਇਕ ਪਾਸੇ ਲੈ ਜਾ ਕੇ ਕਈ ਵਾਰ ਉਸ ਨੂੰ ਚਾਕੂ ਮਾਰੇ,ਉਸ ਦੇ ਚਿਹਰੇ 'ਤੇ 6 ਵਾਰ ਚਾਕੂ ਦੇ ਜ਼ਖਮ ਪਾਏ ਗਏ,ਜਿਸ ਕਾਰਨ ਉਸ ਦੀ ਮੌਤ ਹੋ ਗਈ।ਉਸ ਨੂੰ ਸਜ਼ਾ ਦੇਣ ਦੀ ਤਾਰੀਖ 9 ਮਈ ਨੂੰ ਨਿਸ਼ਚਿਤ ਹੋਵੇਗੀ।