Apr 24, 2025 5:31 PM - The Canadian Press
ਕੈਲਗਰੀ ਡੇਅਕੇਅਰ ਵਿਚ ਕਰੀਬ ਡੇਢ ਸਾਲ ਪਹਿਲਾਂ ਫੈਲੇ ਈ-ਕੋਲਾਈ ਦੇ ਮਾਮਲੇ ਨੂੰ ਅੱਜ ਅਦਾਲਤ ਵਿਚ ਟ੍ਰਾਇਲ ਲਈ ਪੇਸ਼ ਕੀਤਾ ਜਾਣਾ ਹੈ। ਫਿਊਲਿੰਗ ਮਾਈਂਡਸ ਕੰਪਨੀ ਅਤੇ ਇਸ ਦੇ ਦੋ ਡਾਇਰੈਕਟਰਜ਼ ਕਰੀਬ ਇਕ ਦਰਜਨ ਚਾਰਜਿਜ਼ ਅਤੇ $120,000 ਤੋਂ ਵੱਧ ਦੇ ਜੁਰਮਾਨੇ ਦਾ ਸਾਹਮਣਾ ਕਰ ਰਹੇ ਹਨ। ਸਤੰਬਰ, 2023 ਵਿਚ ਫੈਲੇ ਇਸ ਵਾਇਰਸ ਦਾ ਪ੍ਰਭਾਵ ਕਰੀਬ 8 ਹਫਤਿਆਂ ਤੱਕ ਰਿਹਾ ਸੀ ਅਤੇ ਬੱਚਿਆਂ ਸਣੇ ਸੈਂਕੜੇ ਲੋਕ ਇਸ ਕਾਰਨ ਬੀਮਾਰ ਹੋ ਗਏ ਸਨ। ਬੱਚਿਆਂ ਨੂੰ ਖਾਣਾ ਦੇਣ ਵਾਲੀ ਕੰਪਨੀ ਫਿਊਲਿੰਗ ਮਾਈਂਡਸ ਇਸ ਮਾਮਲੇ ਲਈ ਜਾਂਚ ਦੇ ਘੇਰੇ ਵਿਚ ਹੈ।
ਐਲਬਰਟਾ ਹੈਲਥ ਸਰਵਿਸਿਜ਼ ਮੁਤਾਬਕ ਕਰੀਬ 448 ਜਾਣੇ ਇਸ ਕਾਰਨ ਬੀਮਾਰ ਹੋਏ ਸਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦੀ ਸੈਂਟਰਲ ਕਿਚਨ ਵਿਚ ਤਿਆਰ ਕੀਤੇ ਮੀਟਲੋਫ਼ ਕਾਰਨ ਇਨਫੈਕਸ਼ਨ ਹੋਇਆ ਸੀ।
ਇੱਥੋਂ ਕਰੀਬ 1,300 ਹਾਜ਼ਰੀਨ ਅਤੇ 250 ਚਾਈਲਡ ਕੇਅਰ ਸੁਵਿਧਾ ਕਰਮਚਾਰੀ ਨੂੰ ਖਾਣਾ ਭੇਜਿਆ ਗਿਆ ਸੀ। ਇਸ ਕਾਰਨ ਕਿਸੇ ਦੀ ਮੌਤ ਹੋਣ ਤੋਂ ਬਚਾਅ ਰਿਹਾ ਪਰ 38 ਬੱਚੇ ਅਤੇ ਇਕ ਬਾਲਗ ਨੂੰ ਕਈ ਬੀਮਾਰੀਆਂ ਕਾਰਨ ਕੁਝ ਦਿਨ ਹਸਪਤਾਲ ਵਿਚ ਰਹਿਣਾ ਪਿਆ ਸੀ।