Apr 30, 2025 4:57 PM - The Canadian Press
ਕੈਨੇਡਾ ਵਿਚ ਫੈਡਰਲ ਪੱਧਰ 'ਤੇ ਗ੍ਰੀਨ ਪਾਰਟੀ ਦੇ ਸਹਿ-ਪ੍ਰਧਾਨ ਜੋਨਾਥਨ ਪੇਡਨੌਲਟ ਨੇ ਪਾਰਟੀ ਦੀ ਅਗਵਾਈ ਤੋਂ ਅਸਤੀਫਾ ਦੇ ਦਿੱਤਾ ਹੈ। ਪੇਡਨੌਲਟ ਨੂੰ ਮਾਂਟਰੀਅਲ ਦੀ ਆਊਟਰੇਮੋਂਟ ਰਾਈਡਿੰਗ ਵਿਚ ਲਿਬਰਲ ਪਾਰਟੀ ਦੀ ਰੇਚਲ ਬੇਂਡਯਾਨ ਦੇ ਮੁਕਾਬਲੇ ਚੌਥੇ ਸਥਾਨ 'ਤੇ ਹਾਰ ਦੇਖਣੀ ਪਈ ਸੀ। ਉਨ੍ਹਾਂ ਸੋਸ਼ਲ ਮੀਡੀਆ 'ਤੇ ਬਿਆਨ ਵਿਚ ਕਿਹਾ ਕਿ ਮੈਂ ਦੋ ਵਾਰ ਆਪਣੇ ਹਲਕੇ ਦੇ ਲੋਕਾਂ ਨੂੰ ਮੈਨੂੰ ਔਟਵਾ ਭੇਜਣ ਲਈ ਮਨਾਉਣ ਵਿਚ ਫੇਲ੍ਹ ਰਿਹਾ, ਇਸ ਲਈ ਮੈਂ ਤੁਰੰਤ ਅਸਤੀਫਾ ਦੇ ਰਿਹਾ ਹਾਂ।
ਗੌਰਤਲਬ ਹੈ ਕਿ ਮਾਂਟਰੀਅਲ ਦੀ ਆਊਟਰੇਮੋਂਟ ਰਾਈਡਿੰਗ ਭਾਰੀ ਵੋਟਾਂ ਨਾਲ ਜਿੱਤਣ ਵਾਲੀ ਬੇਂਡਯਾਨ ਨੂੰ ਚੋਣਾਂ ਤੋਂ ਪਹਿਲਾਂ ਮਾਰਕ ਕਾਰਨੀ ਨੇ ਆਪਣੇ ਮੰਤਰੀ ਮੰਡਲ ਵਿਚ ਇਮੀਗ੍ਰੇਸ਼ਨ ਮਿਨਿਸਟਰ ਨਿਯੁਕਤ ਕੀਤਾ ਸੀ।
ਗ੍ਰੀਨ ਪਾਰਟੀ ਦੇ ਸਹਿ-ਪ੍ਰਧਾਨ ਜੋਨਾਥਨ ਪੇਡਨੌਲਟ ਨੂੰ ਇਸ ਸੀਟ 'ਤੇ ਮਹਿਜ 4,500 ਵੋਟਾਂ ਹੀ ਪਈਆਂ, ਜਦੋਂ ਕਿ ਬੇਂਡਯਾਨ ਨੇ 26,024 ਵੋਟਾਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਆਪਣੇ ਮੁੱਖ ਵਿਰੋਧੀ ਕੰਜ਼ਰਵੇਟਿਵ ਉਮੀਦਵਾਰ ਨੂੰ 20 ਹਜ਼ਾਰ ਵੋਟਾਂ ਦੇ ਫਰਕ ਨਾਲ ਮਾਤ ਦਿੱਤੀ।