May 2, 2025 5:45 PM - Connect Newsroom
ਚਿਲੀਵੈਕ ਪੁਲਿਸ ਬੀਤੀ ਦੁਪਹਿਰ ਤੋਂ ਲਾਪਤਾ 7 ਸਾਲਾ ਬੱਚੀ ਦੀ ਭਾਲ ਕਰ ਰਹੀ ਹੈ। ਪੁਲਿਸ ਮੁਤਾਬਕ ਲਿਲੀ ਕੋਰਸੋਲ ਨੂੰ ਆਖਰੀ ਵਾਰ ਵਿਨੋਨਾ ਰੋਡ ਦੇ 50800 ਬਲਾਕ 'ਤੇ ਸ਼ਾਮ ਕਰੀਬ 4 ਵਜੇ ਦੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਲਿਲੀ ਗੁਆਂਢੀਆਂ ਦੇ ਕੁੱਤੇ ਪਿੱਛੇ ਜੰਗਲੀ ਇਲਾਕੇ ਵੱਲ ਚਲੇ ਗਈ ਸੀ ਅਤੇ ਮੁੜ ਕੇ ਘਰ ਨਹੀਂ ਆਈ। ਰਾਤ ਕਰੀਬ 10 ਵਜੇ ਤੱਕ ਏਅਰ ਅਤੇ ਗਰਾਊਂਡ ਸਰਚ ਜਾਰੀ ਰਹੀ।
ਬੱਚੀ ਦਾ ਕੱਦ 4 ਫੁੱਟ ਹੈ। ਉਸ ਦੇ ਵਾਲਾਂ ਅਤੇ ਅੱਖਾਂ ਦਾ ਰੰਗ ਬ੍ਰਾਊਨ ਹੈ। ਜਿਸ ਸਮੇਂ ਉਹ ਲਾਪਤਾ ਹੋਈ ਉਸ ਨੇ ਗੁਲਾਬੀ ਰੰਗ ਦੇ ਕੱਪੜੇ ਪਾਏ ਸਨ। ਜੇਕਰ ਕਿਸੇ ਨੂੰ ਉਸ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਲੋਕਲ ਪੁਲਿਸ ਨੂੰ ਦੱਸ ਕੇ ਮਦਦ ਜ਼ਰੂਰ ਕਰੇ।