The cause was not immediately clear Monday. Spain's prime minister said a ``strong
ਯੂਰਪੀ ਦੇਸ਼ ਸਪੇਨ, ਪੁਰਤਗਾਲ ਅਤੇ ਦੇ ਕੁਝ ਹਿੱਸਿਆ ਵਿਚ ਅੱਜ ਬਲੈਕਆਊਟ ਹੋ ਗਿਆ, ਜਿਸ ਕਾਰਨ ਤਿੰਨਾਂ ਦੇਸ਼ਾਂ ਦੇ ਮੈਟਰੋ, ਹਵਾਈ ਅੱਡਾ, ਰੇਲ ਅਤੇ ਮੋਬਾਈਲ ਨੈੱਟਵਰਕ ਠੱਪ ਹੋ ਗਏ।
ਇਸ ਵਿਚਕਾਰ ਸਪੇਨ ਦੇ ਗ੍ਰਹਿ ਮੰਤਰਾਲਾ ਨੇ ਬਿਜਲੀ ਬੰਦ ਹੋਣ ਤੋਂ ਬਾਅਦ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਕਿਉਂਕਿ ਮੈਡ੍ਰਿਡ,ਅੰਡੇਲੂਸੀਆ ਅਤੇ ਐਕਸਟ੍ਰੀਮਾਡੁਰਾ ਨੇ ਕੇਂਦਰ ਸਰਕਾਰ ਨੂੰ ਸਥਿਤੀ ਆਪਣੇ ਹੱਥਾਂ ਵਿਚ ਲੈਣ ਦੀ ਅਪੀਲ ਕੀਤੀ ਸੀ।
ਉਥੇ ਹੀ, ਪੁਰਤਗਾਲ ਦੇ ਹਵਾਈ ਅੱਡਾ ਆਪਰੇਟਰ ਏ .ਐਨ.ਏ . ਐਰੋਪੋਰਟਸ ਨੇ ਕਿਹਾ ਕਿ ਲਿਸਬਨ ਦੇ ਹੰਬਰਟੋ ਡੇਲਗਾਡੋ ਹਵਾਈ ਅੱਡਾ ਤੋਂ ਰਾਤ 10 ਵਜੇ ਤੱਕ ਕਿਸੇ ਵੀ ਫਲਾਈਟ ਦੇ ਉਡਾਣ ਭਰਨ ਦੀ ਉਮੀਦ ਨਹੀਂ ।
ਸਪੈਨਿਸ਼ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਕਿ ਪੂਰੇ ਦੇਸ਼ ਵਿਚ ਬਿਜਲੀ ਦੀ ਬਹਾਲੀ ਲਈ ਕੰਮ ਚੱਲ ਰਿਹਾ,ਜਿਸ ਲਈ ਫਰਾਂਸ, ਮੋਰੋਕੋ ਅਤੇ ਘਰੇਲੂ ਊਰਜਾ ਸਰੋਤ ਦੀ ਮਦਦ ਲਈ ਜਾ ਰਹੀ ਹੈ।
ਇਸ ਦੌਰਾਨ ਸਪੇਨ ਵਿਚ 45 ਰਵਾਨਗੀ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਸਨ।