May 2, 2025 6:15 PM - Connect Newsroom
ਕੈਨੇਡਾ ਦੀ ਨਵੀਂ ਕਾਰਨੀ ਸਰਕਾਰ ਕੱਚੇ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ 'ਤੇ ਲਿਮਟ ਲਗਾਉਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਔਟਵਾ ਵਿਚ ਕਈ ਘੋਸ਼ਣਾਵਾਂ ਦੌਰਾਨ ਕਿਹਾ ਕਿ ਹਾਊਸਿੰਗ, ਪਬਲਿਕ ਇਨਫਰਾਸਟਕਚਰ ਅਤੇ ਸੋਸ਼ਲ ਸਰਵਿਸ 'ਤੇ ਬੋਝ ਘਟਾਉਣ ਲਈ 2027 ਤੱਕ ਅਸਥਾਈ ਕਰਮਚਾਰੀਆਂ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਕੁੱਲ ਗਿਣਤੀ ਨੂੰ ਕੈਨੇਡਾ ਦੀ ਆਬਾਦੀ ਦੇ 5 ਫੀਸਦੀ ਤੋਂ ਘੱਟ ਤੱਕ ਸੀਮਤ ਕਰ ਦਿੱਤਾ ਜਾਵੇਗਾ। ਪੀ. ਐੱਮ. ਕਾਰਨੀ ਨੇ ਕਿਹਾ ਕਿ ਇਹ ਹਾਲ ਦੇ ਸਾਲਾਂ ਦੇ 7.3 ਫੀਸਦੀ ਤੋਂ ਵੱਡੀ ਗਿਰਾਵਟ ਹੋਵੇਗੀ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਦੀ ਅਰਥਵਿਵਸਥਾ ਨੂੰ ਮਜਬੂਤ ਕਰਨ ਲਈ ਵਿਸ਼ਵ ਭਰ ਤੋਂ ਬੈਸਟ ਟੇਲੈਂਟ ਨੂੰ ਆਕਰਸ਼ਿਤ ਕਰਨ ਲਈ ਕੰਮ ਕੀਤਾ ਜਾਵੇਗਾ।