May 1, 2025 7:45 PM - The Canadian Press
ਐਲਬਰਟਾ ਦੇ ਕੈਨਮੋਰ ਟਾਊਨ ਵਿਚ ਹੁਣ ਕੋਈ ਵੀ ਆਪਣੇ ਘਰ ਨੂੰ ਛੇ ਮਹੀਨੇ ਤੋਂ ਵੱਧ ਸਮੇਂ ਲਈ ਖਾਲੀ ਛੱਡੇਗਾ ਤਾਂ ਉਸ ਨੂੰ ਟੈਕਸ ਭਰਨਾ ਪਵੇਗਾ। ਨਵਾਂ ਟੈਕਸ ਸਿਟੀ ਦੇ ਰਹਿਣ-ਸਹਿਣ ਦੀ ਲਾਗਤ ਸੰਕਟ ਨਾਲ ਜੂਝਣ ਲਈ ਮਦਦਗਾਰ ਹੋਵੇਗਾ। ਹਾਲਾਂਕਿ ਇਸ ਨਾਲ ਉਹ ਮਕਾਨ ਮਾਲਕ ਚਿੰਤਾ ਵਿਚ ਜ਼ਰੂਰ ਹਨ ਜੋ ਆਪਣੀ ਪ੍ਰੋਪਰਟੀ ਨੂੰ ਵੀਕਐਂਡ ਜਾਂ ਮੌਸਮੀ ਤੌਰ 'ਤੇ ਵਰਤਦੇ ਹਨ ਅਤੇ ਜਿਨ੍ਹਾਂ ਨੂੰ ਪ੍ਰਾਇਮਰੀ-ਨਿਵਾਸੀ ਦੀ ਤੁਲਨਾ ਵਿਚ ਤਿੰਨ ਗੁਣਾ ਵਧੇਰੇ ਟੈਕਸ ਦੇਣ ਲਈ ਮਜਬੂਰ ਹੋਣਾ ਪਵੇਗਾ।
ਕੈਨਮੋਰ ਦੇ ਮੇਅਰ ਸ਼ੌਨ ਕ੍ਰਾਊਜ਼ਰਟ ਮੁਤਾਬਕ ਟੈਕਸ ਦੂਜੇ ਘਰ ਦੇ ਮਾਲਕ ਲਈ ਹਮਲਾ ਨਹੀਂ। ਐਲਬਰਟਾ ਦੇ ਜੱਜ ਨੇ ਇਸ ਹਫਤੇ ਫੈਸਲਾ ਸੁਣਾਇਆ ਕਿ ਟਾਊਨ ਟੈਕਸ ਨੂੰ ਅੱਗੇ ਵਧਾ ਸਕਦਾ ਹੈ।
ਅਦਾਲਤ ਅੱਗੇ ਇਕ ਗਰੁੱਪ ਨੇ ਦਲੀਲ ਦਿੱਤੀ ਸੀ ਕਿ ਇਹ ਟਾਊਨ ਦੀ ਅਥਾਰਿਟੀ ਤੋਂ ਬਾਹਰ ਹੈ। ਸਟੀ ਦੇ ਸਾਬਕਾ ਮੇਅਰ ਨੇ ਦੱਸਿਆ ਕਿ ਇਹ ਵਿਚਾਰ ਕਈ ਸਾਲਾਂ ਤੋਂ ਉੱਠ ਰਿਹਾ ਸੀ। ਸਿਟੀ ਔਫੀਸ਼ੀਅਲਜ਼ ਮੁਤਾਬਕ ਟੈਕਸ ਤੋਂ ਇਕੱਠੇ ਹੋਏ ਪੈਸੇ ਨੂੰ ਕਿਫਾਇਤੀ ਰਿਹਾਇਸ਼ ਲਈ ਖਰਚਿਆ ਜਾਵੇਗਾ।