May 1, 2025 5:35 PM - Connect Newsroom
ਕੈਨੇਡਾ ਸਰਕਾਰ ਵਲੋਂ $19-ਬਿਲੀਅਨ ਦੇ ਅਮਰੀਕੀ ਮੇਡ ਲੜਾਕੂ ਜਹਾਜ਼ਾਂ ਦੀ ਖਰੀਦ ਦਾ ਰੀਵਿਊ ਕੀਤਾ ਜਾ ਰਿਹਾ ਹੈ ਪਰ ਡਿਫੈਂਸ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਟਰੰਪ ਨਾਰਾਜ਼ ਹੋ ਸਕਦੇ ਹਨ ਕਿਉਂਕਿ ਤਾਜ਼ਾ ਮਾਹੌਲ ਵਿਚ ਔਟਵਾ ਅਤੇ ਵਾਸ਼ਿੰਗਟਨ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ 'ਤੇ ਵਾਰਤਾ ਦੀ ਤਿਆਰੀ ਕਰ ਰਹੇ ਹਨ।
ਮਾਰਕ ਕਾਰਨੀ ਨੇ ਮਾਰਚ ਵਿਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਲਾਕਹੀਡ ਮਾਰਟਿਨ ਤੋਂ ਐਫ-35 ਲੜਾਕੂ ਜਹਾਜ਼ਾਂ ਦੀ ਖਰੀਦ ਦਾ ਰੀਵਿਊ ਕਰਨ ਦਾ ਨਿਰਦੇਸ਼ ਦਿੱਤਾ ਸੀ ਕਿਉਂਕਿ ਉਸ ਸਮੇਂ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਗੰਭੀਰ ਹੋ ਗਿਆ ਸੀ। ਰਾਸ਼ਟਰੀ ਰੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ ਐਫ-35 ਦੀ ਖਰੀਦ ਰਿਵਿਊ ਹੋ ਰਿਹਾ ਹੈ ਪਰ ਫਿਲਹਾਲ ਉਹ ਇਸ ਗੱਲ ਦੀ ਜਾਣਕਾਰੀ ਨਹੀਂ ਦੇ ਸਕਦੇ ਕਿ ਇਹ ਕਦੋਂ ਪੂਰਾ ਹੋਵੇਗਾ।
ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਰਾਸ਼ਟਰੀ ਰੱਖਿਆ ਵਿਭਾਗ ਅਤੇ ਕੈਨੇਡੀਅਨ ਮਿਲਟਰੀ ਵਲੋਂ ਐਫ-35 ਦੀ ਖਰੀਦ ਨੂੰ ਰੱਦ ਕਰਨ ਦਾ ਸਮਰਥਨ ਕਰਨ ਦੀ ਸੰਭਾਵਨਾ ਘੱਟ ਹੈ।