May 5, 2025 4:42 PM - Connect Newsroom
ਪੰਜਾਬ ਦੇ ਹਰਿਆਣਾ ਨਾਲ ਪਾਣੀ ਵਿਵਾਦ ਵਿਚਕਾਰ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਇਆ, ਲਗਭਗ 5 ਘੰਟੇ ਚੱਲੇ ਇਸ ਸੈਸ਼ਨ ਦੌਰਾਨ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਨਾਲ 6 ਪ੍ਰਸਤਾਵ ਪਾਸ ਕੀਤੇ, ਜਿਸ ਵਿਚੋਂ ਇੱਕ ਪ੍ਰਸਤਾਵ ਵਿਚ ਕਿਹਾ ਗਿਆ ਕਿ ਪੰਜਾਬ ਆਪਣੇ ਹਿੱਸੇ ਦਾ ਇੱਕ ਬੂੰਦ ਪਾਣੀ ਹਰਿਆਣਾ ਨੂੰ ਨਹੀਂ ਦੇਵੇਗਾ ਅਤੇ ਮਾਨਵਤਾ ਦੇ ਆਧਾਰ 'ਤੇ 4 ਹਜ਼ਾਰ ਕਿਊਸੇਕ ਪਾਣੀ ਜੋ ਦਿੱਤਾ ਜਾ ਰਿਹਾ ਹੈ ਉਸ ਨੂੰ ਜਾਰੀ ਰੱਖਿਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਹ ਪਾਣੀ ਹਰਿਆਣਾ ਨੂੰ ਇਸ ਵੇਲੇ ਦੇ ਰਹੇ ਹਾਂ ਪਰ ਜੇ ਪੰਜਾਬ ਦੇ ਹਿੱਤਾਂ 'ਤੇ ਹਮਲਾ ਹੋਇਆ ਤਾਂ ਅੱਗੇ ਤੋਂ ਇਹ ਵੀ ਨਹੀਂ ਮਿਲੇਗਾ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸੇ ਦੇ ਹੱਕ ਨਹੀਂ ਮਾਰ ਰਹੇ, ਹਰਿਆਣਾ ਨੇ ਹਮੇਸ਼ਾ ਤੈਅ ਲਿਮਟ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਹੈ।