May 5, 2025 3:45 PM - The Canadian Press
ਬੀ. ਸੀ. ਦੇ ਹਿਕਸਨ ਨੇੜੇ ਜੰਗਲੀ ਅੱਗ ਕਾਰਨ ਸ਼ੁੱਕਰਵਾਰ ਰਾਤ 5 ਪ੍ਰਾਪਰਟੀਆਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਰੱਦ ਕਰ ਦਿੱਤਾ ਗਿਆ, ਹਾਲਾਂਕਿ ਐਮਰਜੈਂਸੀ ਜਾਰੀ ਹੈ। ਇਹ ਇਲਾਕਾ ਸਾਊਥ ਪ੍ਰਿੰਸ ਜਾਰਜ ਤੋਂ ਕਰੀਬ 53 ਕਿਲੋਮੀਟਰ ਦੂਰ ਹੈ।
ਫਰੇਜ਼ਰ ਫੋਰਟ-ਜਾਰਜ ਦੇ ਖੇਤਰੀ ਜ਼ਿਲ੍ਹੇ ਨੇ ਰਾਤ ਕਰੀਬ 9.45 ਵਜੇ ਅਲਰਟ ਜਾਰੀ ਕਰਦਿਆਂ 5 ਪ੍ਰਾਪਰਟੀਆਂ ਨੂੰ ਖਾਲੀ ਕਰਨ ਅਤੇ 5 ਹੋਰ ਨੂੰ ਤਿਆਰ ਰਹਿਣ ਲਈ ਕਿਹਾ ਸੀ। ਇੱਥੇ ਕਰੂ ਰਾਤ ਤੱਕ ਪ੍ਰੋਪਰਟੀਆਂ ਨੂੰ ਬਚਾਉਣ ਲਈ ਲੱਗਾ ਰਿਹਾ। ਕਰੂ ਮੁਤਾਬਕ ਫਿਲਹਾਲ ਹਾਈਵੇਅ 97 ਸੁਰੱਖਿਅਤ ਹੈ ਪਰ ਤੇਜ਼ ਹਵਾਵਾਂ ਕਾਰਨ ਹਾਲਾਤ ਕਦੇ ਵੀ ਬਦਲ ਸਕਦੇ ਹਨ।