May 5, 2025 4:32 PM - Connect Newsroom
ਇਜ਼ਰਾਈਲ ਵਲੋਂ ਗਾਜ਼ਾ ਦੇ ਪੂਰੇ ਇਲਾਕੇ ਨੂੰ ਕੰਟਰੋਲ ਵਿਚ ਲੈਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜੇ ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਇਹ ਫਲਸਤੀਨੀ ਖੇਤਰ ਵਿਚ ਇਜ਼ਰਾਈਲ ਦੀ ਫੌਜੀ ਕਾਰਵਾਈ ਦਾ ਵੱਡਾ ਵਿਸਥਾਰ ਹੋਵੇਗਾ ਅਤੇ ਇਸ ਨੂੰ ਵਿਆਪਕ ਅੰਤਰਰਾਸ਼ਟਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਿਪੋਰਟਾਂ ਅਨੁਸਾਰ,ਇਜ਼ਰਾਇਲ ਵਲੋਂ ਇਸ ਪਲੈਨ ਨੂੰ ਅਗਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਫੇਰੀ ਤੋਂ ਬਾਅਦ ਹੀ ਲਾਗੂ ਕੀਤੇ ਜਾਣ ਦੀ ਉਮੀਦ ਹੈ। ਇਜ਼ਰਾਈਲ ਉਦੋਂ ਤੱਕ ਹਮਾਸ ਨਾਲ ਜੰਗਬੰਦੀ ਅਤੇ ਬੰਧਕ ਸਮਝੌਤੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰਦਾ ਰਹੇਗਾ।
ਹਾਲਾਂਕਿ,ਇਜ਼ਰਾਈਲੀ ਫੌਜ ਮੁਖੀ ਦਾ ਕਹਿਣਾ ਹੈ ਕਿ ਇਹ ਕਾਰਵਾਈ ਗਾਜ਼ਾ ਵਿਚ ਬੰਧਕਾਂ ਦੀਆਂ ਜਾਨਾਂ ਨੂੰ ਖ਼ਤਰਾ ਪੈਦਾ ਕਰ ਸਕਦੀ ਹੈ। ਰਿਪੋਰਟਸ ਦੀ ਮੰਨੀਏ ਤਾਂ ਹਮਾਸ ਦੇ ਕਬਜ਼ੇ ਵਿਚ ਅਜੇ ਵੀ 59 ਇਜ਼ਰਾਇਲੀ ਬੰਧਕ ਹਨ, ਜਿਨ੍ਹਾਂ ਵਿਚੋਂ 35 ਦੀ ਮੌਤ ਹੋ ਚੁੱਕੀ ਹੈ। ਹਮਾਸ ਨੇ 7 ਅਕਤੂਬਰ 2023 ਨੂੰ ਹਮਲਾ ਕਰਕੇ ਇਜ਼ਾਰਇਲ ਤੋਂ 250 ਤੋਂ ਵੱਧ ਲੋਕ ਬੰਧਕ ਬਣਾਏ ਸਨ।