May 5, 2025 4:37 PM - Connect Newsroom
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਫ਼ੋਨ ਕਰਕੇ ਪਹਿਲਗਾਮ ਅੱਤਵਾਦੀ ਹਮਲੇ ਵਿਚ ਮਾਰੇ ਗਏ 26 ਲੋਕਾਂ ਪ੍ਰਤੀ ਦੁਖ਼ ਦਾ ਪ੍ਰਗਟਾਵਾ ਕੀਤਾ ਅਤੇ ਅੱਤਵਾਦ ਵਿਰੁੱਧ ਲੜਾਈ ਵਿਚ ਭਾਰਤ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ।
ਪੁਤਿਨ ਨੇ ਕਿਹਾ ਕਿ ਹਮਲੇ ਵਿਚ ਸ਼ਾਮਲ ਅਤੇ ਉਨ੍ਹਾਂ ਦੇ ਪਿੱਛੇ ਦੇ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣਾ ਚਾਹੀਦਾ ਹੈ।
ਗੌਰਤਲਬ ਹੈ ਕਿ ਪੁਤਿਨ ਇਸ ਸਾਲ ਭਾਰਤ ਦੌਰੇ 'ਤੇ ਜਾਣ ਵਾਲੇ ਹਨ ਪਰ ਇਸ ਉਨ੍ਹਾਂ ਦੀ ਵਿਜ਼ਿਟ ਕਿਸ ਮਹੀਨੇ ਜਾਂ ਕਿਹੜੀ ਤਾਰੀਖ ਨੂੰ ਹੋਵੇਗੀ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, 2022 ਵਿਚ ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਪੁਤਿਨ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ।
ਇਸ ਤੋਂ ਪਹਿਲਾਂ 2021 ਵਿਚ ਉਹ ਸਿਰਫ 4 ਘੰਟੇ ਲਈ ਭਾਰਤ ਗਏ ਸਨ, ਜਿਸ ਦੌਰਾਨ ਦੋਹਾਂ ਮੁਲਕਾਂ ਵਿਚਕਾਰ 28 ਸਮਝੌਤਿਆਂ 'ਤੇ ਦਸਤਖ਼ਤ ਹੋਏ ਸਨ। ਇਨ੍ਹਾਂ ਵਿਚ ਮਿਲਟਰੀ ਅਤੇ ਤਕਨੀਕੀ ਸਮਝੌਤੇ ਵੀ ਸ਼ਾਮਲ ਸਨ।