May 5, 2025 2:32 PM - The Canadian Press
ਕੈਨੇਡਾ ਦੀ ਪਿਛਲੀ ਟਰੂਡੋ ਸਰਕਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਐੱਨ.ਡੀ.ਪੀ. ਵਲੋਂ ਜਗਮੀਤ ਸਿੰਘ ਦੀ ਜਗ੍ਹਾ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਲਈ ਅੱਜ ਰਾਤ ਫੈਸਲਾ ਕੀਤਾ ਜਾਵੇਗਾ। ਐਨ.ਡੀ.ਪੀ.ਦੀ ਰਾਸ਼ਟਰੀ ਮੁਹਿੰਮ ਦੀ ਨਿਰਦੇਸ਼ਕ ਜੈਨੀਫਰ ਹਾਵਰਡ ਅਤੇ ਪਾਰਟੀ ਦੀ ਬੁਲਾਰਾ ਐਨੀ ਮੈਕਗ੍ਰਾਥ ਨੇ ਕਿਹਾ ਕਿ ਐਨ.ਡੀ.ਪੀ. ਕਾਕਸ ਇਸ ਮੁੱਦੇ 'ਤੇ ਪਿਛਲੇ ਹਫ਼ਤੇ ਦੋ ਵਾਰ ਬੈਠਕਾਂ ਕਰ ਚੁੱਕਾ ਹੈ,ਜਿਸ ਵਿਚ ਇਸ ਗੱਲ 'ਤੇ ਚਰਚਾ ਕੀਤੀ ਗਈ ਕਿ ਲੀਡਰਸ਼ਿਪ ਦੀ ਦੌੜ ਪੂਰੀ ਹੋਣ ਤੱਕ ਪਾਰਟੀ ਦੀ ਅਗਵਾਈ ਕੌਣ ਕਰੇਗਾ,ਹੁਣ ਐਨ.ਡੀ.ਪੀ.ਦੀ ਰਾਸ਼ਟਰੀ ਕੌਂਸਲ ਅੱਜ ਰਾਤ ਕਾਰਜਕਾਰੀ ਪ੍ਰਧਾਨ ਚੁਣਨ ਲਈ ਮਿਲਣ ਵਾਲੀ ਹੈ।
ਗੌਰਤਲਬ ਹੈ ਕਿ ਨਵੇਂ ਕਾਰਜਕਾਰੀ ਪ੍ਰਧਾਨ ਦੀ ਚੋਣ ਮਗਰੋਂ ਜਗਮੀਤ ਸਿੰਘ ਪਾਰਟੀ ਪ੍ਰਧਾਨ ਤੋਂ ਅਸਤੀਫਾ ਦੇ ਦੇਣਗੇ,ਉਨ੍ਹਾਂ ਇਲੈਕਸ਼ਨ ਵਾਲੀ ਰਾਤ ਐਲਾਨ ਕੀਤਾ ਸੀ ਕਿ ਜਿਵੇਂ ਹੀ ਅੰਤਰਿਮ ਨੇਤਾ ਚੁਣਿਆ ਜਾਵੇਗਾ,ਉਹ ਅਹੁਦਾ ਛੱਡ ਦੇਣਗੇ। ਜਗਮੀਤ ਸਿੰਘ ਬਰਨਬੀ ਸੈਂਟਰਲ ਤੋਂ ਚੋਣ ਹਾਰ ਗਏ ਸਨ,ਜਿਸ ਮਗਰੋਂ ਉਨ੍ਹਾਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਸੀ।