Apr 30, 2025 4:01 PM - The Canadian Press
ਕੈਲਗਰੀ ਵਿਚ ਦੋ ਵੱਖ-ਵੱਖ ਥਾਵਾਂ 'ਤੇ ਲਾਸ਼ਾਂ ਮਿਲਣ ਮਗਰੋਂ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਔਫੀਸਰਜ਼ ਨੇ ਦੱਸਿਆ ਕਿ ਅਜੇ ਤੱਕ ਇਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਅਤੇ ਉਹ ਲੋਕਾਂ ਨੂੰ ਇਸ ਲਈ ਮਦਦ ਕਰਨ ਦੀ ਅਪੀਲ ਕਰ ਰਹੇ ਹਨ। ਪਿਛਲੇ ਵੀਰਵਾਰ ਸਾਊਥਵੈਸਟ ਕੈਲਗਰੀ ਵਿਚ ਪੈਦਲ ਲੋਕਾਂ ਦੇ ਲੰਘਣ ਵਾਲੇ ਰਸਤੇ ਵਿਚ ਲਾਸ਼ ਮਿਲੀ ਸੀ।
ਸੋਮਵਾਰ ਰਾਤ ਸਿਟੀ ਦੇ ਨੌਰਥਵੈਸਟ ਵਿਚ ਬੋਅ ਰਿਵਰ ਦੇ ਨੇੜੇ ਇਕ ਵਿਅਕਤੀ ਨੂੰ ਲਾਸ਼ ਮਿਲੀ ਸੀ, ਜੋ 25 ਸਾਲਾ ਨੌਜਵਾਨ ਦੀ ਹੈ ਜਦਕਿ ਦੂਜੇ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗਾ। ਔਫੀਸਰਜ਼ ਮੁਤਾਬਕ ਇਹ ਦੋਵੇਂ ਮਾਮਲੇ ਇਕ-ਦੂਜੇ ਨਾਲ ਜੁੜੇ ਨਹੀਂ ਲੱਗ ਰਹੇ ਅਤੇ ਇਹ ਕਿਸੇ ਸਾਜਿਸ਼ ਦੇ ਸ਼ਿਕਾਰ ਨਹੀਂ ਹੋਏ।
ਔਫੀਸਰਜ਼ ਨੇ ਕਿਹਾ ਕਿ ਇਸ ਤਰ੍ਹਾਂ ਲਾਸ਼ਾਂ ਮਿਲਣਾ ਆਮ ਹੈ ਕਿਉਂਕਿ ਇਸ ਸਮੇਂ ਬਰਫ ਪਿਘਲ ਰਹੀ ਹੈ ਅਤੇ ਲੋਕ ਹੁਣ ਵਧੇਰੇ ਇਲਾਕਿਆਂ ਵਿਚ ਘੁੰਮ ਫਿਰ ਰਹੇ ਹਨ। ਠੰਡ ਜਾਂ ਹੋਰ ਕਾਰਨਾਂ ਕਰਕੇ ਜਾਨ ਗੁਆਉਣ ਵਾਲਿਆਂ ਦੀਆਂ ਲਾਸ਼ਾਂ ਇਸ ਮੌਸਮ ਦੌਰਾਨ ਮਿਲਦੀਆਂ ਹਨ।