May 1, 2025 6:52 PM - The Canadian Press
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਲੋਂ ਕੈਨੇਡਾ ਨਾਲ ਵੱਖਵਾਦ ਦੇ ਮੁੱਦੇ ਨੂੰ ਲੈ ਕੇ ਦੋ ਫਰਸਟ ਨੇਸ਼ਨਜ਼ ਦੇ ਮੁਖੀਆਂ ਨੇ ਉਨ੍ਹਾਂ ਨੂੰ ਅਜਿਹੀ ਚਰਚਾ ਨਾ ਛੇੜਨ ਦੀ ਸਲਾਹ ਦਿੱਤੀ ਹੈ। ਸਮਿਥ ਸਰਕਾਰ ਨੇ ਹਾਲ ਹੀ ਵਿਚ ਬਿੱਲ 54 ਪੇਸ਼ ਕੀਤਾ ਹੈ, ਜਿਸ ਵਿਚ ਆਮ ਜਨਤਾ ਨੂੰ ਹੋਰ ਕਈ ਬਦਲਾਅ ਕਰਨ ਸਣੇ ਕੈਨੇਡਾ ਤੋਂ ਵੱਖ ਹੋਣ ਲਈ ਰਿਫਰੈਂਡਮ ਕਰਵਾਉਣਾ ਸੌਖਾ ਹੋਣ ਜਾ ਰਿਹਾ ਹੈ।
ਸਟਰਜਨ ਲੇਕ ਕ੍ਰੀ ਨੇਸ਼ਨ ਅਤੇ ਮਿਕਿਸੇਵ ਕ੍ਰੀ ਨੇਸ਼ਨ ਦੇ ਮੁਖੀਆਂ ਨੇ ਪ੍ਰੀਮੀਅਰ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਉਸ ਸਮੇਂ ਅਜਿਹੀਆਂ ਗੱਲਾਂ ਕਰ ਰਹੀ ਹੈ ਜਦ ਕੈਨੇਡਾ ਨੂੰ ਅਮਰੀਕਾ ਦੇ ਟੈਰਿਫ ਤੋਂ ਬਚਾਅ ਲਈ ਇਕਜੁੱਟ ਹੋਣ ਦੀ ਜ਼ਰੂਰਤ ਹੈ।
ਸਮਿਥ ਸਰਕਾਰ ਸਪੱਸ਼ਟ ਕਰ ਚੁੱਕੀ ਹੈ ਕਿ ਉਹ ਐਲਬਰਟਾ ਦੀ ਪ੍ਰਭੂਸੱਤਾ ਨੂੰ ਸਮਰਥਨ ਦਿੰਦੀ ਹੈ। ਦੂਜੇ ਪੱਤਰ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਐਲਬਰਟਾ ਨੂੰ ਵੀ ਦਿਸ਼ਾ ਵਿਚ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਦੇ ਵੱਖ ਹੋਣ ਦੀ ਗੱਲ ਫਸਟ ਨੇਸ਼ਨਜ਼ ਦੇ ਬਿਨਾਂ ਨਹੀੰ ਹੋ ਸਕਦੀ।