Apr 29, 2025 5:21 PM - The Canadian Press
ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਪੀ. ਐੱਮ. ਮਾਰਕ ਕਾਰਨੀ ਨੂੰ ਚੋਣ ਜਿੱਤਣ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਬੇ ਨਾਲ ਚੰਗੇ ਰਿਸ਼ਤੇ ਬਣਾਉਣੇ ਪੈਣਗੇ। ਸਮਿਥ ਮੁਤਾਬਕ ਸੂਬਾ ਵਾਸੀ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਕੈਨੇਡਾ ਦੀ ਸੱਤਾ ਇਕ ਵਾਰ ਫਿਰ ਲਿਬਰਲਜ਼ ਦੇ ਹੱਥ ਆ ਗਈ ਹੈ।
ਸਮਿਥ ਨੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕੈਨੇਡਾ ਨੂੰ ਕਮਜ਼ੋਰ ਕਰਨ ਵਾਲੀਆਂ ਨੀਤੀਆਂ ਦਾ ਵਿਰੋਧ ਕੀਤਾ ਹੈ। ਸਮਿਥ ਨੇ ਕਿਹਾ ਕਿ ਸੂਬਾ ਵਾਸੀ ਇਸ ਲਈ ਨਿਰਾਸ਼ ਹਨ ਕਿ 10 ਸਾਲਾਂ ਤੋਂ ਐਲਬਰਟਾ ਦੀ ਅਰਥ ਵਿਵਸਥਾ 'ਤੇ ਹਮਲਾ ਬੋਲਣ ਵਾਲੀ ਲਿਬਰਲ ਪਾਰਟੀ ਮੁੜ ਸੱਤਾ ਵਿਚ ਆ ਗਈ ਹੈ।
ਐਲਬਰਟਾ ਵਿਚ 37 ਚੋਣ ਵਾਲੇ ਜ਼ਿਲ੍ਹਿਆਂ ਵਿਚੋਂ ਸਿਰਫ 3 ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਕੰਜ਼ਰਵੇਟਿਵ ਦੀ ਝੋਲੀ ਪਈਆਂ ਹਨ। ਸਮਿਥ ਨੇ ਵਾਅਦਾ ਕੀਤਾ ਕਿ ਸੂਬਾ ਔਟਵਾ ਵਲੋਂ ਉਦਯੋਗਾਂ ਨੂੰ ਖਤਰੇ ਵਿੱਚ ਪਾਉਣ ਨੂੰ ਹੋਰ ਬਰਦਾਸ਼ਤ ਨਹੀਂ ਕਰੇਗਾ।