Apr 30, 2025 5:08 PM - Connect Newsroom
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਸਿਆਸਤ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਰਹੇ ਹਨ, ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਨਵੇਂ ਯੂ ਟਿਊਬ ਚੈਨਲ ਦਾ ਐਲਾਨ ਕਰਦੇ ਹੋਏ ਰਾਜਨੀਤੀ ਤੋਂ ਦੂਰ ਰਹਿਣ ਦਾ ਸੰਕੇਤ ਦਿੱਤਾ। ਹਾਲਾਂਕਿ ਉਹ ਲੰਮੇ ਸਮੇਂ ਤੋਂ ਸਿਆਸਤ ਵਿਚ ਨਾ ਤਾਂ ਸਰਗਰਮ ਹਨ ਅਤੇ ਨਾ ਹੀ ਉਨ੍ਹਾਂ ਕਾਂਗਰਸ ਛੱਡੀ ਹੈ।
ਸਿੱਧੂ ਨੇ ਆਪਣੇ ਨਵੇਂ ਯੂ ਟਿਊਬ ਚੈਨਲ ਬਾਰੇ ਗੱਲ ਕਰਦੇ ਕਿਹਾ ਕਿ ਇਹ ਇੱਕ ਅਜਿਹੀ ਜਗ੍ਹਾ ਹੋਵੇਗੀ ਜਿੱਥੇ ਮੈਂ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਕੁਝ ਵੀ ਨਹੀਂ ਕਰਾਂਗਾ; ਸਿਰਫ਼ ਆਪਣੀ ਜ਼ਿੰਦਗੀ ਨਾਲ ਸਬੰਧਤ ਚੀਜ਼ਾਂ ਹੀ ਪੋਸਟ ਕਰਾਂਗਾ, ਜਿਸ ਤੋਂ ਲੋਕਾਂ ਨੂੰ ਕੁਝ ਸਿਖਣ ਨੂੰ ਮਿਲੇਗਾ।