May 5, 2025 7:47 PM - Connect Newsroom
ਵੈਨਕੂਵਰ-ਖੇਤਰ ਦੇ ਇੱਕ ਡਰਾਈਵਰ ਨੂੰ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਦੇ ਮਾਮਲੇ ਵਿਚ 90 ਦਿਨਾਂ ਦੀ ਡਰਾਈਵਿੰਗ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਦੀ ਕੈਬ ਨੂੰ 30 ਦਿਨਾਂ ਲਈ ਜ਼ਬਤ ਕੀਤਾ ਗਿਆ ਹੈ।
ਬੀ.ਸੀ. ਹਾਈਵੇਅ ਪੈਟਰੋਲ ਦਾ ਕਹਿਣਾ ਹੈ ਕਿ ਇਹ ਕਾਰਵਾਈ 29 ਅਪ੍ਰੈਲ ਨੂੰ ਉਸ ਸਮੇਂ ਕੀਤੀ ਗਈ ਜਦੋਂ ਸਵੇਰ 8 ਵਜੇ ਦੇ ਕਰੀਬ ਅਧਿਕਾਰੀ ਨੇ ਇੱਕ ਟੈਕਸੀ ਡਰਾਈਵਰ ਨੂੰ ਰਿਚਮੰਡ ਸ਼ਰਾਬ ਦੀ ਦੁਕਾਨ ਤੋਂ ਬਿਨਾਂ ਯਾਤਰੀ ਦੇ ਨਿਕਲਦੇ ਦੇਖਿਆ, ਕਾਰਪੋਰੇਸ਼ਨਲ ਮਾਈਕਲ ਮੈਕਲਾਫਲਿਨ ਨੇ ਸੋਮਵਾਰ ਨੂੰ ਬਿਆਨ ਵਿਚ ਦੱਸਿਆ ਕਿ ਜਦੋਂ ਅਧਿਕਾਰੀ ਨੇ ਅਲੈਗਜ਼ੈਂਡਰਾ ਰੋਡ 'ਤੇ ਯੈਲੋ ਟੋਇਟਾ ਪ੍ਰਿਯਸ ਨੂੰ ਰੋਕ ਕੇ ਡਰਾਈਵਰ ਦਾ ਅਲਕੋਹਲ-ਸਕ੍ਰੀਨਿੰਗ ਸਾਹ ਟੈਸਟ ਕੀਤਾ ਤਾਂ ਉਹ ਦੋ ਵਾਰ ਇਸ ਟੈਸਟ ਵਿਚ ਫੇਲ੍ਹ ਪਾਇਆ ਗਿਆ।
ਪੁਲਿਸ ਨੇ ਡਰਾਈਵਰ ਦੀ ਪਛਾਣ ਡੈਲਟਾ ਦੇ 33 ਸਾਲਾ ਨੌਜਵਾਨ ਵਜੋਂ ਦੱਸੀ ਹੈ। ਮੈਕਲਾਫਲਿਨ ਨੇ ਕਿਹਾ ਕਿ ਕਈ ਟੈਕਸੀ ਡਰਾਈਵਰ ਆਪਣੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਉਨ੍ਹਾਂ ਕਿਹਾ ਕਿ ਜੇ ਕਿਸੇ ਯਾਤਰੀ ਨੂੰ ਕੁਝ ਗੜਬੜ ਲੱਗਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ।