May 5, 2025 5:21 PM - Connect Newsroom
ਚੀਨ ਦੇ ਦੱਖਣ ਪੱਛਮੀ ਦੀ ਇੱਕ ਨਦੀ ਵਿਚ ਅਚਾਨਕ ਆਏ ਤੂਫਾਨ ਵਿਚ 4 ਸੈਲਾਨੀ ਕਿਸ਼ਤੀਆਂ ਪਲਟ ਗਈਆਂ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਗੁਈਝੋਉ ਸੂਬੇ ਦੀ ਹੈ, ਰਿਪੋਰਟਸ ਮੁਤਾਬਕ, 80 ਤੋਂ ਵੱਧ ਲੋਕ ਪਾਣੀ ਵਿਚ ਡਿੱਗ ਗਏ ਸਨ।
ਸ਼ੁਰੂਆਤੀ ਰਿਪੋਰਟਾਂ ਵਿਚ ਦੋ ਸੈਲਾਨੀ ਕਿਸ਼ਤੀਆਂ ਪਲਟਣ ਦੀ ਗੱਲ ਕਹੀ ਜਾ ਰਹੀ ਸੀ ਪਰ ਸੀ.ਸੀ.ਟੀ.ਵੀ. ਅਤੇ ਚੀਨ ਦੀ ਇੱਕ ਨਿਊਜ਼ ਏਜੰਸੀ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਹਾਦਸੇ ਵਿਚ 4 ਕਿਸ਼ਤੀਆਂ ਸ਼ਾਮਲ ਸਨ। ਕਿਹਾ ਜਾਂਦਾ ਹੈ ਕਿ ਵੂ ਨਦੀ ਦੇ ਉੱਪਰਲੇ ਹਿੱਸੇ ਵਿਚ ਅਚਾਨਕ ਮੀਂਹ ਅਤੇ ਗੜੇਮਾਰੀ ਤੋਂ ਬਾਅਦ ਇਹ ਘਟਨਾ ਵਾਪਰੀ।
ਇਸ ਵਿਚਕਾਰ ਸੈਨ ਡਿਏਗੋ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸ਼ਤੀ ਪਲਟਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, 4 ਜ਼ਖਮੀ ਅਤੇ 9 ਲਾਪਤਾ ਹਨ।