May 5, 2025 6:43 PM - The Canadian Press
ਸੈਂਟਰਲ ਐਲਬਰਟਾ ਵਿਚ ਸ਼ਨੀਵਾਰ ਰਾਤ ਵਾਪਰੇ ਸੜਕ ਹਾਦਸੇ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ। ਪੋਨੋਕਾ ਆਰ.ਸੀ.ਐਮ.ਪੀ. ਮੁਤਾਬਕ ਰਾਤ ਕਰੀਬ 11 ਵਜੇ ਟਾਊਨਸ਼ਿਪ ਰੋਡ 434 ਨੇੜਲੇ ਹਾਈਵੇਅ 2A 'ਤੇ ਤਿੰਨ ਵਾਹਨਾਂ ਵਿਚਕਾਰ ਟੱਕਰ ਹੋਈ। ਪੁਲਿਸ ਮੁਤਾਬਕ 41 ਸਾਲਾ ਔਰਤ ਗੱਡੀ ਨੂੰ ਡਰਾਈਵ ਕਰ ਰਹੀ ਸੀ ਅਤੇ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਉਸ ਨਾਲ ਕੋਈ ਹੋਰ ਮੌਜੂਦ ਨਹੀਂ ਸੀ।
ਦੂਜੇ ਵਾਹਨ ਵਿਚ ਸਵਾਰ 26 ਸਾਲਾ ਵਿਅਕਤੀ ਅਤੇ 14 ਸਾਲਾ ਲੜਕੇ ਦੀ ਉੱਥੇ ਹੀ ਮੌਤ ਹੋ ਗਈ। ਤੀਜੀ ਕਾਰ ਵਿਚ ਸਵਾਰ 14 ਸਾਲਾ ਲੜਕੇ ਨੂੰ ਗੰਭੀਰ ਜ਼ਖਮਾਂ ਕਾਰਨ ਏਅਰਲਿਫਟ ਕਰਕੇ ਹਸਪਤਾਲ ਲੈ ਜਾਇਆ ਗਿਆ ਪਰ ਉਸ ਨੇ ਵੀ ਦਮ ਤੋੜ ਦਿੱਤਾ। ਇਹ ਸਾਰੇ ਮਾਸਕਵਾਸਿਸ ਦੇ ਰਹਿਣ ਵਾਲੇ ਸਨ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।