May 5, 2025 5:56 PM - Connect Newsroom
ਬੀ. ਸੀ. ਦੀ ਦਰਮਿਆਨੀ-ਸੁਰੱਖਿਆ ਜੇਲ੍ਹ ਵਿਚ ਕਰੀਬ $170,000 ਦਾ ਪਾਬੰਦੀਸ਼ੁਦਾ ਸਾਮਾਨ ਜ਼ਬਤ ਕੀਤਾ ਗਿਆ ਹੈ। ਸੁਧਾਰ ਸੇਵਾ ਕੈਨੇਡਾ ਮੁਤਾਬਕ, ਜੇਲ੍ਹ ਅਧਿਕਾਰੀਆਂ ਨੇ 24 ਅਪ੍ਰੈਲ ਨੂੰ ਮਿਸ਼ਨ ਸੰਸਥਾ ਜੇਲ੍ਹ ਵਿਚ ਮੇਥਾਮਫੇਟਾਮਾਈਨ, ਟੀ.ਐਚ.ਸੀ ਸ਼ੈਟਰ, ਤੰਬਾਕੂ ਉਤਪਾਦ ਅਤੇ ਚਾਰਜਿੰਗ ਕੇਬਲ ਵਗੈਰਾ ਜ਼ਬਤ ਕੀਤੇ।
ਇਹ ਜ਼ਬਤੀ ਉਸੇ ਦਿਨ ਹੋਈ ਜਿਸ ਦਿਨ ਐਬਟਸਫੋਰਡ ਦੀ ਮਾਤਸਕੀ ਜੇਲ੍ਹ ਵਿਚ 10 ਦਿਨਾਂ ਲਾਕਡਾਊਨ ਤਹਿਤ ਤਲਾਸ਼ੀ ਮੁਹਿੰਮ ਸਮਾਪਤ ਹੋਈ ਸੀ, ਜਿਸ ਦੇ ਨਤੀਜੇ ਵਜੋਂ ਮਾਤਸਕੀ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਦਾ ਸਮਾਨ, ਗੋਲੀਆਂ,ਟੈਟੂ ਬਣਾਉਣ ਦਾ ਸਾਮਾਨ ਅਤੇ ਦੇਸੀ ਹਥਿਆਰ ਜ਼ਬਤ ਕੀਤੇ ਗਏ ਸਨ।
ਅਪ੍ਰੈਲ ਦੇ ਸ਼ੁਰੂ ਵਿਚ ਫਰੇਜ਼ਰ ਵੈਲੀ ਜੇਲ੍ਹ ਤੋਂ ਵੀ ਗਾਂਜਾ,ਕ੍ਰਿਸਟਲ ਮੇਥਾਮਫੇਟਾਮਾਈਨ, ਫੈਂਟਾਨਾਇਲ, ਐਮ.ਡੀ.ਐਮ.ਏ. ਅਤੇ ਨਸ਼ੀਲੀ ਗੋਲੀਆਂ ਸਮੇਤ ਕਈ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਅਨੁਮਾਨਤ ਕੀਮਤ $16,000 ਸੀ।