Apr 24, 2025 12:39 PM - The Canadian Press
ਐਲਬਰਟਾ ਦੇ ਸਾਬਕਾ ਹੈੱਡਮਾਸਟਰ ਨੂੰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਮਿਲੀ 6 ਸਾਲ ਦੀ ਸਜ਼ਾ ਜਾਰੀ ਰੱਖੀ ਗਈ ਹੈ। ਪੌਲ ਸ਼ੈਪਰਡ ਨੂੰ 2021 ਵਿਚ ਆਪਣੇ 7ਵੀਂ ਗਰੇਡ ਦੇ ਵਿਦਿਆਰਥੀ ਨਾਲ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਉਹ 1993 -1994 ਵਿਚ ਸਾਊਥਵੈਸਟ ਐਡਮਿੰਟਨ ਦੇ ਸੇਂਟ ਜੌਨ ਸਕੂਲ ਵਿਚ ਪੜ੍ਹਾਉਂਦਾ ਸੀ।
ਸ਼ੈਪਰਡ ਨੂੰ 6 ਸਾਲ ਦੀ ਜੇਲ੍ਹ ਦੀ ਸਜ਼ਾ ਮਿਲੀ ਸੀ ਪਰ ਅਲਬਰਟਾ ਕੋਰਟ ਆਫ ਅਪੀਲ ਨੇ ਇਸ ਨੂੰ ਅਯੋਗ ਕਰਾਰ ਦਿੱਤਾ ਅਤੇ ਇਸ ਮਿਆਦ ਨੂੰ ਘਟਾ ਕੇ ਚਾਰ ਸਾਲ ਤੋਂ ਘੱਟ ਕਰ ਦਿੱਤਾ ਸੀ। ਕੈਨੇਡਾ ਦੀ ਸੁਪਰੀਮ ਕੋਰਟ ਦੇ ਨਵੇਂ ਹੁਕਮ ਮੁਤਾਬਕ ਉਸ ਦੀ ਅਸਲ ਛੇ ਸਾਲ ਦੀ ਸਜ਼ਾ ਮੁੜ ਲਾਗੂ ਕੀਤੀ ਗਈ ਹੈ ਅਤੇ ਉਸ ਨੂੰ ਸ਼ੁੱਕਰਵਾਰ ਤੱਕ ਅਧਿਕਾਰੀਆਂ ਦੇ ਹਵਾਲੇ ਹੋਣ ਦਾ ਹੁਕਮ ਦਿੱਤਾ ਗਿਆ ਹੈ।