Apr 28, 2025 1:21 PM - The Associated Press
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਨਾਲ 3 ਦਿਨਾਂ ਦੇ ਇਕਪਾਸੜ ਸੀਜ਼ਫਾਇਰ ਦਾ ਐਲਾਨ ਕੀਤਾ ਹੈ, ਜੋ 8 ਮਈ ਤੋਂ ਲਾਗੂ ਹੋਵੇਗਾ। ਪੁਤਿਨ ਨੇ ਯੂਕਰੇਨ ਵਲੋਂ ਵੀ ਅਜਿਹਾ ਹੀ ਕਰਨ ਦੀ ਉਮੀਦ ਜਤਾਈ।
ਇਸ ਤੋਂ ਪਹਿਲਾਂ ਰੂਸ ਨੇ 20 ਅਪ੍ਰੈਲ ਨੂੰ ਈਸਟਰ ਮੌਕੇ ਇੱਕ ਦਿਨ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ। ਰੂਸ ਵਲੋਂ ਤਾਜ਼ਾ ਸੀਜ਼ਫਾਇਰ ਆਪਣੇ 80ਵੇਂ ਵਿਕਟਰੀ ਡੇ ਮੌਕੇ 'ਤੇ ਕੀਤਾ ਜਾ ਰਿਹਾ ਹੈ। ਦਰਅਸਲ, ਰੂਸ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀ ਜਰਮਨੀ ਉੱਤੇ ਆਪਣੀ ਜਿੱਤ ਦਾ ਜਸ਼ਨ ਮਨਾਉਣ ਲਈ ਹਰ ਸਾਲ 8 ਮਈ ਨੂੰ ਇੱਕ ਵਿਕਟਰੀ ਡੇ ਪਰੇਡ ਦਾ ਆਯੋਜਨ ਕਰਦਾ ਹੈ।
ਰੂਸ ਦੇ ਰਾਸ਼ਟਰਪਤੀ ਦਫ਼ਤਰ ਕ੍ਰੇਮਲਿਨ ਨੇ ਕਿਹਾ ਹੈ ਕਿ ਇਹ ਸੀਜ਼ਫਾਇਰ ਮਨੁੱਖੀ ਆਧਾਰ 'ਤੇ ਕੀਤਾ ਜਾ ਰਿਹਾ ਹੈ, ਇਹ 7-8 ਮਈ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਵੇਗਾ ਅਤੇ 10-11 ਮਈ ਦੀ ਅੱਧੀ ਰਾਤ ਨੂੰ ਖ਼ਤਮ ਹੋ ਜਾਵੇਗਾ।