May 7, 2025 6:45 PM - Connect Newsroom
ਪਾਕਿਸਤਾਨ ਅਤੇ ਭਾਰਤ ਵਿਚਕਾਰ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਬੁੱਧਵਾਰ ਭਾਰਤ ਨੇ 244 ਜ਼ਿਲ੍ਹਿਆਂ ਵਿਚ ਮੌਕ ਡ੍ਰਿਲ ਕੀਤੀ, ਜਿਸ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿਚ ਕੁਝ ਸਮੇਂ ਲਈ ਪੂਰਾ ਬਲੈਕਅਊਟ ਕੀਤਾ ਗਿਆ। ਦਿਨ ਵਲੇ ਮੌਕ ਡ੍ਰਿਲ ਵਿਚ ਲੋਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਵਿਚ ਬਚਾਅ ਅਤੇ ਨਿਕਲਣ ਦੇ ਤਰੀਕੇ ਵੀ ਸਮਝਾਏ ਗਏ।
ਮੌਕ ਡਰਿੱਲ ਦੌਰਾਨ ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ-ਲੁਧਿਆਣਾ ਸਮੇਤ ਪੰਜਾਬ ਦੇ ਕਈ ਸ਼ਹਿਰ ਸਾਇਰਨ ਦੀ ਆਵਾਜ਼ ਨਾਲ ਗੂੰਜੇ। ਪੰਜਾਬ ਵਿਚ ਸ਼ਾਮ 7.30 ਵਜੇ ਤੋਂ 20 ਜ਼ਿਲ੍ਹਿਆਂ ਵਿਚ ਮੌਕ ਡਰਿੱਲ ਕੀਤੀ ਗਈ, ਸਾਇਰਨ ਵੱਜਦੇ ਹੀ ਲਾਈਟਾਂ ਬੰਦ ਹੋ ਗਈਆਂ, ਗੱਡੀਆਂ ਸੜਕਾਂ 'ਤੇ ਰੁਕ ਗਈਆਂ ਅਤੇ ਪੂਰੀ ਤਰ੍ਹਾਂ ਹਨੇਰਾ ਛਾ ਗਿਆ। ਗੌਰਤਲਬ ਹੈ ਕਿ ਇਹ ਰਿਹਰਸਲ ਜੰਗ ਦੀ ਸਥਿਤੀ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੀ ਗਈ ਹੈ।