May 7, 2025 8:02 PM - Connect Newsroom
ਚਿਲੀਵੈਕ ਵਿਚ ਇੱਕ ਪੈਦਲ ਯਾਤਰੀ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਸਵੇਰੇ 9:30 ਵਜੇ ਦੇ ਕਰੀਬ ਵਾਪਰੀ। ਆਰਸੀਐਮਪੀ ਦੀ ਅੱਪਰ ਫਰੇਜ਼ਰ ਵੈਲੀ ਰੀਜਨਲ ਡਿਟੈਚਮੈਂਟ ਨੇ ਸੋਸ਼ਲ ਮੀਡੀਆ ਪੋਸਟ ਵਿਚ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਇਸ ਘਟਨਾ ਕਾਰਨ ਚਿਲੀਵੈਕ ਸੈਂਟਰਲ ਰੋਡ ਅਤੇ ਅਲੈਗਜ਼ੈਂਡਰ ਐਵੇਨਿਊ ਵਿਚਕਾਰ ਯੰਗ ਰੋਡ ਬੰਦ ਕਰਨਾ ਪਿਆ, ਪੁਲਿਸ ਨੇ ਅੱਗੇ ਕਿਹਾ ਕਿ ਹਾਦਸੇ ਕਾਰਨ ਬ੍ਰੌਡਵੇ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ, ਜੋ ਕਿ ਚਿਲੀਵੈਕ ਸੈਂਟਰਲ ਰੋਡ ਅਤੇ ਫਸਟ ਐਵੇਨਿਊ ਵਿਚਕਾਰ ਹੈ।