May 7, 2025 7:38 PM - Connect Newsroom
ਨਿਊ ਵੈਸਟਮਿੰਸਟਰ ਵਿਚ ਇੱਕ ਛੋਟੇ ਬੱਚੇ ਨੂੰ ਸਟਰੌਲਰ ਵਿਚ ਬਿਠਾ ਕੇ ਲਿਜਾ ਰਹੀ ਮਾਂ 'ਤੇ ਅਚਾਨਕ ਹਮਲਾ ਹੋਣ ਅਤੇ ਸਟਰੌਲਰ ਨੂੰ ਧੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧ ਵਿਚ 27 ਸਾਲਾ ਨੌਜਵਾਨ ਨੂੰ ਚਾਰਜ ਕੀਤਾ ਹੈ, ਜੋ ਕੋਕੁਇਟਲਮ ਦਾ ਵਾਸੀ ਹੈ।
ਨਿਊ ਵੈਸਟਮਿੰਸਟਰ ਪੁਲਿਸ ਮੁਤਾਬਕ, 5 ਮਈ ਨੂੰ ਦੁਪਹਿਰ 1 ਵਜੇ ਦੇ ਕਰੀਬ ਹਮਲੇ ਦੇ ਇੱਕ ਗਵਾਹ ਨੇ ਇੱਕ ਅਜਨਬੀ ਨੂੰ ਬੇਬੀ ਸਟਰੌਲਰ ਨੂੰ ਧੱਕਾ ਦਿੰਦੇ ਹੋਏ ਅਤੇ ਫਿਰ ਬੱਚੇ ਦੀ ਮਾਂ ਦੇ ਮੂੰਹ 'ਤੇ ਹਿੱਟ ਕਰਦੇ ਹੋਏ ਦੇਖਿਆ, ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ 'ਤੇ ਪਹੁੰਚ ਕੇ ਸ਼ੱਕੀ ਨੂੰ ਲੱਭ ਕੇ ਹਿਰਾਸਤ ਵਿਚ ਲਿਆ।
ਪੁਲਿਸ ਦਾ ਕਹਿਣਾ ਹੈ ਕਿ ਕਥਿਤ ਘਟਨਾ ਕਾਰਨਾਰਵੋਨ ਸਟ੍ਰੀਟ ਦੇ ਗੋਲ ਚੱਕਰ ਨੇੜੇ 10ਵੀਂ ਸਟਰੀਟ 'ਤੇ ਪੈਦਲ ਯਾਤਰੀਆਂ ਲਈ ਬਣੇ ਕਰਾਸਵਾਕ ਕੋਲ ਵਾਪਰੀ। ਪੁਲਿਸ ਨੇ ਕਿਹਾ ਕਿ ਬੱਚੇ ਨੂੰ ਸੱਟ-ਪੇਟ ਲੱਗਣ ਤੋਂ ਬਚਾਅ ਰਿਹਾ ਪਰ ਮਾਂ ਦੇ ਮੂੰਹ 'ਤੇ ਸੱਟਾਂ ਲੱਗੀਆਂ ਸਨ।